
ਅਜੇ ਵੀ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਮਜ਼ਬੂਤ ਜਾਗਰੂਕਤਾ ਮੁਹਿੰਮ ਦੀ ਘਾਟ- ਪ੍ਰਦਰਸ਼ਨਕਾਰੀ
ਮੈਕਸੀਕੋ: ਸ਼ਨੀਵਾਰ ਨੂੰ ਮੈਕਸੀਕੋ ਸਿਟੀ ਵਿਚ ਸੁਰੱਖਿਅਤ ਸਾਈਕਲਿੰਗ ਲਈ ਇਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਮੈਕਸੀਕੋ ਦੀ ਰਾਜਧਾਨੀ ਦੇ ਭੀੜ-ਭੜੱਕੇ ਵਾਲੇ ਰਾਸਤਿਆਂ ਵਿਚ ਨਗਨ ਮਾਰਚ ਕੱਢਿਆ। ਪਿਛਲੇ ਦੋ ਸਾਲਾਂ ਵਿਚ ਪਹਿਲੀ ਵਾਰ ਵਰਲਡ ਨੇਕਡ ਬਾਈਕ ਰਾਈਡ ਦਾ ਆਯੋਜਨ ਕੀਤਾ ਗਿਆ ਕਿਉਂਕਿ ਪਿਛਲੇ ਆਯੋਜਨ ਨੂੰ ਕੋਵਿਡ-19 ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ।
Naked cyclists took to the streets of Mexico City to protest car-centric culture and demand cyclist rights pic.twitter.com/8adEHzX8at
ਪ੍ਰਦਰਸ਼ਨਕਾਰੀ ਕ੍ਰਾਂਤੀ ਸਮਾਰਕ 'ਤੇ ਇਕੱਠੇ ਹੋਏ ਅਤੇ ਇਤਿਹਾਸਕ ਕੇਂਦਰ ਅਤੇ ਪਾਸ ਡੇ ਲਾ ਰਿਫਾਰਮਾ ਐਵੇਨਿਊ ਦੀਆਂ ਸੜਕਾਂ ’ਤੇ ਲਗਭਗ 17 ਕਿਲੋਮੀਟਰ (10.5 ਮੀਲ) ਦੂਰੀ ਤੈਅ ਕੀਤੀ। ਪ੍ਰਦਰਸ਼ਨਕਾਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਵੇਂ ਸ਼ਹਿਰ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਸਾਈਕਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ ਪਰ ਅਜੇ ਵੀ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਮਜ਼ਬੂਤ ਜਾਗਰੂਕਤਾ ਮੁਹਿੰਮ ਦੀ ਘਾਟ ਹੈ।