ਪਾਕਿ ਨੇ ਫਿਰ ਸ਼ੁਰੂ ਕੀਤੇ ਹਾਫਿਜ਼ ਸਈਦ ਤੇ ਜੇ.ਯੂ.ਡੀ ਦੇ ਅਤਿਵਾਦੀ ਸਰਗਨਿਆਂ ਦੇ ਬੈਂਕ ਖਾਤੇ
Published : Jul 13, 2020, 10:56 am IST
Updated : Jul 13, 2020, 10:56 am IST
SHARE ARTICLE
Pakistan reopens bank accounts of Hafiz Saeed and JUD militants
Pakistan reopens bank accounts of Hafiz Saeed and JUD militants

ਪਾਕਿਸਤਾਨ ਨੇ 2008 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਸਮੇਤ ਜਮਾਤ ਉਗ ਦਾਵਾ (ਜੇ.ਯੂ.ਡੀ) ਲਸ਼ਕਰ-ਏ-ਤਾਇਬਾ

ਇਸਲਾਮਾਬਦ, 12 ਜੁਲਾਈ : ਪਾਕਿਸਤਾਨ ਨੇ 2008 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਸਮੇਤ ਜਮਾਤ ਉਗ ਦਾਵਾ (ਜੇ.ਯੂ.ਡੀ) ਲਸ਼ਕਰ-ਏ-ਤਾਇਬਾ ਨਾਲ ਜੁੜੇ ਪੰਜ ਅਤਿਵਾਦੀ ਸਰਗਨਿਆਂ ਦੇ ਬੈਂਕ ਖਾਤੇ ਫਿਰ ਤੋਂ ਸ਼ੁਰੂ ਕਰ ਦਿਤੇ ਹਨ। ਸਮਾਚਾਰ ਏਜੰਸੀ ਏਐੱਨਆਈ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਜਾਣਕਾਰੀ ਦਿਤੀ ਹੈ ਕਿ ਪਾਕਿਸਤਾਨ ਵਲੋਂ ਇਹ ਕਦਮ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮਨਜ਼ੂਰੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਹਾਫਿਜ਼ ਤੋਂ ਇਲਾਵਾ ਅਬਦੁਲ ਸਲਾਮ ਭੁਟੱਵੀ, ਹਾਜ਼ੀ ਐਮ ਅਸ਼ਰਫ, ਯਾਹਯਾ ਮੁਜਾਹਿਦ ਤੇ ਜ਼ਫ਼ਰ ਇਕਬਾਲ ਦਾ ਬੈਂਕ ਅਕਾਊਂਟ ਫਿਰ ਤੋਂ ਸ਼ੁਰੂ ਹੋ ਗਿਆ ਹੈ।

File Photo File Photo

ਇਹ ਸਾਰੇ ਯੂਐੱਨਐੱਸਸੀ ਦੇ ਸੂਚੀਬੱਧ ਅਤਿਵਾਦੀ ਹਨ ਤੇ ਵਰਤਮਾਨ ’ਚ ਪੰਜਾਬ ਕਾਊਂਟਰ ਟੇਰਰਿਜਮ ਡਿਪਾਰਟਮੈਂਟ ਵਲੋਂ ਉਨ੍ਹਾਂ ਖ਼ਿਲਾਫ਼ ਦਾਇਰ ਟੈਰਰ ਫਾਇਨੈਂਸਿੰਗ ਦੇ ਮਾਮਲਿਆਂ ’ਚ ਲਾਹੌਰ ਜੇਲ ’ਚ 1 ਤੋਂ 5 ਸਾਲ ਤਕ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਇਨ੍ਹਾਂ ਸਾਰਿਆਂ ਨੇ ਯੂਐੱਨ ’ਚ ਫਿਰ ਤੋਂ ਬੈਂਕ ਖਾਤੇ ਸ਼ੁਰੂ ਕਰਨ ਲਈ ਅਪੀਲ ਕੀਤੀ ਸੀ, ਤਾਂ ਜੋ ਉਨ੍ਹਾਂ ਦੇ ਪ੍ਰਵਾਰ ਦਾ ਖ਼ਰਚਾ ਚੱਲ ਸਕੇ।      (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement