ਇਟਲੀ ਦੇ ਸਿੱਖਾਂ ਵਲੋਂ ਕਰੀਬ 3 ਕਰੋੜ ਰੁਪਏ 'ਚ ਬਣਾਈ ਜਾਵੇਗੀ ਲੰਗਰ ਹਾਲ ਦੀ ਸ਼ਾਨਦਾਰ ਇਮਾਰਤ
Published : Jul 13, 2021, 1:05 pm IST
Updated : Jul 13, 2021, 1:05 pm IST
SHARE ARTICLE
New Langar Hall building to be constructed at cost of Rs 3 Crore
New Langar Hall building to be constructed at cost of Rs 3 Crore

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਲੰਗਰ ਹਾਲ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਇਟਲੀ:ਸੈਂਟਰ ਇਟਲੀ (Italy) ਦੇ ਵੱਡੇ ਅਤੇ ਸਭ ਤੋਂ ਪੁਰਾਣੇ ਗੁਰਦੁਆਰੇ ਗੋਬਿੰਦਸਰ ਸਾਹਿਬ ਲਵੀਨੀਉ (Gobind Sar Sahib Lavinio) ਵਿਖੇ ਲੰਗਰ ਹਾਲ ਦੀ ਨਵੀਂ ਬਣ ਰਹੀ ਇਮਾਰਤ (New Builing of Langar Hall to be constructed) ਦਾ ਨੀਂਹ ਪੱਥਰ ਰੱਖਿਆ ਗਿਆ। ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਨੀਂਹ ਪੱਥਰ ਰੱਖਿਆ ਗਿਆ। ਕਰੀਬ 3 ਕਰੋੜ ਰੁਪਏ (3 Crore Rupees) ਲਾ ਕੇ ਇਟਲੀ ਦੇ ਸਿੱਖ (Italy Sikhs) ਇਸ ਇਮਾਰਤ ਨੂੰ ਬਣਾਉਣਗੇ। ਸੰਗਤਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਨੀਂਹ ਪੱਥਰ ਰੱਖਣ ਸਮੇਂ ਰੋਮ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਆਈਆਂ ਅਤੇ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ (Gurdwara Management Committees) ਦੇ ਆਗੂ ਵੀ ਮੌਜੂਦ ਸਨ। 

ਹੋਰ ਪੜ੍ਹੋ-  ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, CM ਦੇ ਅਹੁਦੇ 'ਤੇ ਕਾਇਮ ਰਹਿਣਗੇ ਕੈਪਟਨ - ਹਰੀਸ਼ ਰਾਵਤ

PHOTOPHOTO

ਇਕ ਬਾਰੇ ਗੱਲ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ ਤਕਰੀਬਨ 3 ਕਰੋੜ ਭਾਰਤੀ ਰੁਪਈਆਂ ਦਾ ਖਰਚ ਆ ਸਕਦਾ (at a cost of 3 crore rupees) ਹੈ। ਇਸ ਇਮਾਰਤ ਨੂੰ ਬਣਨ ਵਿਚ ਕਰੀਬ ਇਕ ਡੇਢ ਸਾਲ ਦਾ ਸਮਾਂ ਲਗ ਸਕਦਾ ਹੈ। ਇਥੇ ਇਟਾਲਿਅਨ ਪ੍ਰਸ਼ਾਸਨ (Italian Administration) ਵਲੋਂ ਆਂਸੀਓ ਦੇ ਮੇਅਰ ਕੰਨਦੀਦੀਓ ਅਤੇ ਨੇੜਲੇ ਸ਼ਹਿਰ ਨਤੂਨਾ ਦੇ ਮੇਅਰ ਸਣੇ ਕਈ ਉਚ ਪੁਲਿਸ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਇਸ ਨਵੇਂ ਆਰੰਭ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਜਤਾਇਆ।

ਇਹ ਵੀ ਪੜ੍ਹੋ-  ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ  

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੁ ਰਵਿਦਾਸ ਦਰਬਾਰ ਵਿਲੈਤਰੀ, ਗੁਰਦੁਆਰਾ ਸਿੰਘ ਸਭਾ ਚਿਸਤੇਰਨਾ, ਗੁਰਦੁਆਰਾ ਗੋਬਿੰਦਸਰ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਤੇ ਹੋਰ ਗੁਰਦੁਆਰਿਆਂ ਤੋਂ ਆਈਆਂ ਸੰਗਤਾਂ ਸਮੇਤ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਗੁਰੁ ਜੀ ਦੀ ਗੋਦ ‘ਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement