Nepal News: ਨੇਪਾਲ 'ਚ ਡਿੱਗੀ 'ਪ੍ਰਚੰਡ' ਸਰਕਾਰ, ਸੰਸਦ 'ਚ ਗਵਾਇਆ ਵਿਸ਼ਵਾਸ਼ ਮਤ
Published : Jul 13, 2024, 3:11 pm IST
Updated : Jul 13, 2024, 3:11 pm IST
SHARE ARTICLE
Nepal News
Nepal News

Nepal News: ਕੇ ਪੀ ਸ਼ਰਮਾ ਓਲੀ ਹੋਣਗੇ ਨਵੇਂ ਪ੍ਰਧਾਨ ਮੰਤਰੀ, ਭਲਕੇ ਚੁੱਕਣਗੇ ਅਹੁਦੇ ਦੀ ਸਹੁੰ

 

Nepal News: ਸ਼ੁੱਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਲਈ ਬੁਰੀ ਖ਼ਬਰ ਲੈ ਕੇ ਆਈ, ਜਦੋਂ ਉਨ੍ਹਾਂ ਦੀ ਸਰਕਾਰ ਸੰਸਦ ਵਿਚ ਵਿਸ਼ਵਾਸ ਮਤ ਹਾਰ ਗਈ। ਹੁਣ ਉਨ੍ਹਾਂ ਨੂੰ 19 ਮਹੀਨਿਆਂ ਦੀ ਸੱਤਾ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ।

ਪੜ੍ਹੋ ਇਹ ਖ਼ਬਰ :  Punjab News: ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ

ਦਰਅਸਲ, ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੇ ਸੀਪੀਐਨ-ਯੂਐਮਐਲ ਗੱਠਜੋੜ ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਪ੍ਰਚੰਡ ਨੂੰ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਗਠਜੋੜ ਨੇ ਸਹਿਮਤੀ ਜਤਾਈ ਹੈ ਕਿ ਕਮਿਊਨਿਸਟ ਪਾਰਟੀ ਦੇ ਆਗੂ ਕੇ.ਪੀ. ਓਲੀ ਨਵੇਂ ਪ੍ਰਧਾਨ ਮੰਤਰੀ ਹੋਣਗੇ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਪਹਿਲਾਂ ਹੀ ਓਲੀ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਸਮਰਥਨ ਦੇ ਚੁੱਕੇ ਹਨ।

ਪੜ੍ਹੋ ਇਹ ਖ਼ਬਰ : Banga News: ਵਿਆਹ ਵਾਲੇ ਦਿਨ ਲਾੜੇ ਦੀ ਹੋਈ ਮੌਤ, ਅਮਰੀਕਾ ਤੋਂ PR ਹੋ ਕੇ ਵਿਆਹ ਕਰਵਾਉਣ ਲਈ ਆਇਆ ਸੀ ਪੰਜਾਬ

25 ਦਸੰਬਰ, 2022 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਡੇਢ ਸਾਲ ਦੇ ਅੰਦਰ ਪ੍ਰਚੰਡ ਲਈ ਇਹ ਪੰਜਵਾਂ ਵਿਸ਼ਵਾਸ ਮਤ ਸੀ। ਉਹ ਚਾਰ ਵਾਰ ਵਿਸ਼ਵਾਸ਼ ਮਤ ਹਾਸਲ ਕਰਨ 'ਚ ਸਫਲ ਰਹੇ, ਪਰ ਇਸ ਵਾਰ ਉਹ ਅਸਫਲ ਰਹੇ। ਭਰੋਸੇ ਦਾ ਵੋਟ ਹਾਸਲ ਕਰਨ ਲਈ ਉਸ ਨੂੰ 275 ਮੈਂਬਰੀ ਸਦਨ ਵਿੱਚ ਘੱਟੋ-ਘੱਟ 138 ਵੋਟਾਂ ਦੀ ਲੋੜ ਸੀ ਪਰ ਅਜਿਹਾ ਨਹੀਂ ਹੋ ਸਕਿਆ। ਦੇਸ਼ ਦੇ 275 ਮੈਂਬਰੀ ਪ੍ਰਤੀਨਿਧ ਸਦਨ 'ਚ 69 ਸਾਲਾ ਪ੍ਰਚੰਡ ਨੂੰ 63 ਵੋਟਾਂ ਮਿਲੀਆਂ, ਜਦੋਂ ਕਿ ਭਰੋਸੇ ਦੇ ਪ੍ਰਸਤਾਵ ਦੇ ਖਿਲਾਫ 194 ਵੋਟਾਂ ਪਈਆਂ।

ਪੜ੍ਹੋ ਇਹ ਖ਼ਬਰ :  Himachal News: ਹਿਮਾਚਲ ’ਚ ਹੁਣ ਅਮੀਰਾਂ ਨੂੰ ਨਹੀਂ ਦਿੱਤੀ ਜਾਵੇਗੀ 125 ਯੂਨਿਟ ਮੁਫਤ ਬਿਜਲੀ, ਬੰਦ ਹੋਵੇਗੀ ਸਬਸਿਡੀ

ਇਸ ਸਮੇਂ ਸਦਨ ਵਿੱਚ ਨੇਪਾਲੀ ਕਾਂਗਰਸ ਕੋਲ 89 ਸੀਟਾਂ ਹਨ, ਜਦੋਂ ਕਿ ਸੀਪੀਐਨ-ਯੂਐਮਐਲ ਕੋਲ 78 ਸੀਟਾਂ ਹਨ। ਉਨ੍ਹਾਂ ਦੀ ਸੰਯੁਕਤ ਗਿਣਤੀ 167 ਹੈ, ਜੋ ਹੇਠਲੇ ਸਦਨ ਵਿੱਚ ਬਹੁਮਤ ਲਈ ਲੋੜੀਂਦੀਆਂ 138 ਸੀਟਾਂ ਤੋਂ ਕਿਤੇ ਵੱਧ ਹੈ। ਪ੍ਰਚੰਡ ਦੀ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਕੋਲ 32 ਸੀਟਾਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨੇਪਾਲੀ ਕਾਂਗਰਸ ਦੇ ਨਾਲ ਗਠਜੋੜ ਬਣਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਓਲੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦੋਹਾਂ ਪਾਰਟੀਆਂ ਦੀ ਭਾਈਵਾਲੀ ਨਾਲ ਫਰੀਂਗ ਪਾਰਟੀਆਂ ਅਤੇ ਉਨ੍ਹਾਂ ਦੀਆਂ ਅਸੰਗਤ ਚਾਲਾਂ ਨੂੰ ਹਰਾਉਣ ਦੀ ਜ਼ਰੂਰਤ ਹੈ। ਦੋਵਾਂ ਪਾਰਟੀਆਂ ਨੇ ਕਿਹਾ ਕਿ ਉਹ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਨੇਪਾਲ ਨੂੰ ਖੁਸ਼ਹਾਲ ਅਤੇ ਨੇਪਾਲੀ ਲੋਕਾਂ ਨੂੰ ਖੁਸ਼ ਕਰਨ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਜ਼ਰੂਰਤ 'ਤੇ ਸਹਿਮਤ ਹੋਏ ਹਨ।

​(For more Punjabi news apart from  The 'parchand' government fell in Nepal, the vote of confidence was lost in the parliament, stay tuned to Rozana Spokesman)  

 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement