ਕਤਰ 'ਚ 4 ਸਾਲਾ ਭਾਰਤੀ ਬੱਚੀ ਦੀ ਮੌਤ, ਸਕੂਲ ਬੱਸ 'ਚ ਬੰਦ ਹੋਣ ਕਾਰਨ ਘੁੱਟਿਆ ਦਮ
Published : Sep 13, 2022, 5:09 pm IST
Updated : Sep 13, 2022, 5:09 pm IST
SHARE ARTICLE
 4-year-old Indian girl died in Qatar
4-year-old Indian girl died in Qatar

ਇਕ ਦਿਨ ਪਹਿਲਾਂ ਕੱਟਿਆ ਸੀ ਜਨਮ ਦਿਨ ਦਾ ਕੇਕ

 

ਦੋਹਾ: ਕਤਰ 'ਚ ਭਾਰਤੀ ਮੂਲ ਦੀ 4 ਸਾਲਾ ਬੱਚੀ ਮਿਨਸਾ ਮਰੀਅਮ ਜੈਕਬ ਸਕੂਲ ਬੱਸ ਦੇ ਅੰਦਰ ਮ੍ਰਿਤਕ ਪਾਈ ਗਈ। ਇੱਕ ਦਿਨ ਪਹਿਲਾਂ ਹੀ ਬੱਚੀ ਨੇ ਜਨਮ ਦਿਨ ਦਾ ਕੇਕ ਕੱਟਿਆ ਸੀ। ਮਿਨਸਾ ਇੱਕ ਕਿੰਡਰਗਾਰਟਨ ਦੀ ਵਿਦਿਆਰਥਣ ਸੀ ਅਤੇ ਉਹ ਸਕੂਲ ਜਾਂਦੇ ਸਮੇਂ ਬੱਸ ਵਿਚ ਸੌਂ ਗਈ ਸੀ। ਜਦੋਂ ਬੱਸ ਸਕੂਲ ਪਹੁੰਚੀ ਤਾਂ ਬਾਕੀ ਸਾਰੇ ਬੱਚੇ ਬੱਸ ਵਿੱਚੋਂ ਉਤਰ ਗਏ, ਪਰੰਤੂ ਮਿਨਸਾ ਬੱਸ ਅੰਦਰ ਹੀ ਸੁੱਤੀ ਰਹਿ ਗਈ। ਮਿਨਸਾ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਬੱਸ ਸਟਾਫ਼ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਬੱਚੀ ਬੱਸ ਦੇ ਅੰਦਰ ਸੁੱਤੀ ਹੋਈ ਹੈ। ਡਰਾਇਵਰ ਨੇ ਬੱਸ ਨੂੰ ਪਾਰਕਿੰਗ ਵਿਚ ਖੜ੍ਹਾ ਕਰਕੇ ਤਾਲਾ ਲਗਾ ਦਿੱਤਾ ਅਤੇ ਉਥੋਂ ਚਲਾ ਗਿਆ। ਜ਼ਿਆਦਾ ਗਰਮੀ ਹੋਣ ਕਾਰਨ ਬੱਚੀ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਮਿਨਸਾ ਕੇਰਲਾ ਨਾਲ ਸਬੰਧ ਰੱਖਦੀ ਸੀ।

ਸਥਾਨਕ ਮੀਡੀਆ ਮੁਤਾਬਕ ਬੱਸ ਡਰਾਈਵਰ ਅਤੇ ਅਟੈਂਡੈਂਟ ਜਦੋਂ 4 ਘੰਟੇ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ। ਮਿਨਸਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਜਾਨ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹਿ ਗਈਆਂ। ਕਤਰ ਦੇ ਸਿੱਖਿਆ ਮੰਤਰਾਲਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਬੱਚੀ ਦੀ ਮੌਤ 'ਤੇ ਸੋਗ ਜਤਾਇਆ ਹੈ। ਮੰਤਰਾਲਾ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਮਾਮਲੇ ਵਿਚ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਉਹ ਸਾਰੇ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਰੱਖਿਆ ਦੇ ਉੱਚ ਮਿਆਰ ਵਿਚ ਵਿਸ਼ਵਾਸ ਰੱਖਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰਾਲਾ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement