
ਇਕ ਹਫਤੇ ਵਿਚ ਟੈਨੇਸੀ ਸ਼ਹਿਰ ਵਿੱਚ ਗੋਲੀਬਾਰੀ ਦੀ ਇਹ ਤੀਜੀ ਘਟਨਾ
ਸਿਆਟਲ - ਅਮਰੀਕਾ ਦੇ ਟੈਨੇਸੀ ਵਿਖੇ ਡਾਕਘਰ ਵਿਚ ਹੋਈ ਗੋਲੀਬਾਰੀ ਵਿਚ ਦੋ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਮਟਿਸ ਦੇ ਪੂਰਬੀ ਲਾਮਰ ਕੈਰੀਅਰ ਅਨੈਕਸ 'ਤੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਮਾਰ ਦਿੱਤਾ ਤੇ ਫਿਰ ਆਪ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ।
Firing case
ਯੂ. ਐਸ. ਪੋਸਟਲ ਇੰਸਪੈਕਟਰ ਸੂਜਨ ਲਿੰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਗੋਲੀ ਚਲਾਉਣ ਵਾਲਾ ਤੇ ਗੋਲੀ ਨਾਲ ਮਰਨ ਵਾਲਾ ਦੋਵੇਂ ਡਾਕ ਮਹਿਕਮੇ ਦੇ ਕਰਮਚਾਰੀ ਸਨ। ਐਫ. ਬੀ. ਆਈ. ਦੇ ਮੈਮਟਿਸ ਫਿਲਡ ਦਫ਼ਤਰ ਵਲੋਂ ਲੀਜ਼ਾ-ਐਨ-ਕਲਾਪ ਨੇ ਦੱਸਿਆ ਕਿ ਐਫ. ਬੀ. ਆਈ. ਘਟਨਾ ਦੀ ਜਾਂਚ ਕਰ ਰਹੀ ਹੈ।
Firing case
ਇਕ ਹਫਤੇ ਵਿਚ ਟੈਨੇਸੀ ਸ਼ਹਿਰ ਵਿੱਚ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਕਰਮਚਾਰੀਆਂ ਦੀ ਹਜੇ ਤੱਕ ਪਹਿਚਾਣ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਡਾਕਘਰ ਵੱਲ ਜਾਣ ਵਾਲਾ ਰਸਤਾ ਪੁਲਿਸ ਨੇ ਘੰਟਿਆਂ ਬੱਧੀ ਬੰਦ ਕਰ ਦਿੱਤਾ। ਉੱਥੋਂ ਇੱਕ ਕਾਰ ਵੀ ਜ਼ਬਤ ਕੀਤੀ ਗਈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਾਰ ਕਿਸਦੀ ਹੈ।