Afghan-Pakistan News: ਅਫ਼ਗ਼ਾਨ-ਪਾਕਿਸਤਾਨ ਸਰਹੱਦ 'ਤੇ ਗੋਲੀਬਾਰੀ ਕਾਰਨ 58 ਪਾਕਿ ਫ਼ੌਜੀਆਂ ਦੀ ਮੌਤ
Published : Oct 13, 2025, 7:05 am IST
Updated : Oct 13, 2025, 7:05 am IST
SHARE ARTICLE
58 Pakistani soldiers killed in firing on Afghan-Pakistan border
58 Pakistani soldiers killed in firing on Afghan-Pakistan border

Afghan-Pakistan News: ਪਾਕਿਸਤਾਨ ਨੇ 200 ਤੋਂ ਵੱਧ ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ

ਇਸਲਾਮਾਬਾਦ/ ਪੇਸ਼ਾਵਰ:  ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਐਤਵਾਰ ਨੂੰ ਇਕ-ਦੂਜੇ ਉਤੇ ਅਪਣੀ ਸਰਹੱਦ ਅੰਦਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਉਤੇ ਰਾਤੋ-ਰਾਤ ਹੋਈਆਂ ਭਿਆਨਕ ਝੜਪਾਂ ’ਚ ਘੱਟੋ-ਘੱਟ 23 ਪਾਕਿਸਤਾਨੀ ਫੌਜੀ ਅਤੇ 200 ਤੋਂ ਵੱਧ ਤਾਲਿਬਾਨ ਅਤੇ ਇਸ ਨਾਲ ਜੁੜੇ ਅਤਿਵਾਦੀ ਮਾਰੇ ਗਏ ਹਨ।

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ ’ਚ ਕਥਿਤ ਅਫਗਾਨ ਫੌਜ ਵਲੋਂ ਕੀਤੇ ਗਏ ਹਮਲਿਆਂ ਦੇ ਜਵਾਬ ’ਚ 19 ਅਫਗਾਨ ਫੌਜੀ ਚੌਕੀਆਂ ਅਤੇ ਅਤਿਵਾਦੀਆਂ ਦੇ ਟਿਕਾਣਿਆਂ ਉਤੇ ਕਬਜ਼ਾ ਕਰ ਲਿਆ ਹੈ, ਜਦਕਿ ਕਾਬੁਲ ਨੇ ਦਾਅਵਾ ਕੀਤਾ ਹੈ ਕਿ ਜਵਾਬੀ ਕਾਰਵਾਈ ਦੌਰਾਨ 58 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ।

ਅਫ਼ਗ਼ਾਨਿਸਤਾਨ ਨੇ ਕਿਹਾ ਕਿ ਉਸ ਨੇ ਇਹ ਕਾਰਵਾਈ ਅਪਣੇ ਖੇਤਰ ਤੇ ਹਵਾਈ ਖੇਤਰ ਦੀ ਵਾਰ-ਵਾਰ ਉਲੰਘਣਾ ਦੇ ਜਵਾਬ ’ਚ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਅਫ਼ਗ਼ਾਨ ਅਧਿਕਾਰੀਆਂ ਨੇ ਪਾਕਿਸਤਾਨ ’ਤੇ ਰਾਜਧਾਨੀ ਕਾਬੁਲ ਤੇ ਦੇਸ਼ ਦੇ ਪੂਰਬੀ ਹਿੱਸੇ ’ਚ ਇਕ ਬਾਜ਼ਾਰ ’ਚ ਨਿਸ਼ਾਨਿਆਂ ’ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।

ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗ਼ਾਨ ਬਲਾਂ ਨੇ 25 ਪਾਕਿਸਤਾਨੀ ਫ਼ੌਜੀ ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਜਦਕਿ ਪਾਕਿ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ 11-12 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਫਗਾਨ ਤਾਲਿਬਾਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਪਾਕਿਸਤਾਨ-ਅਫਗਾਨ ਸਰਹੱਦ ਉਤੇ ਪਾਕਿਸਤਾਨ ਉਤੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸਰਹੱਦ ਪਾਰ ਗੋਲੀਬਾਰੀ ਅਤੇ ਕੁੱਝ ਭੌਤਿਕ ਛਾਪੇਮਾਰੀ ਸ਼ਾਮਲ ਕਾਇਰਤਾਪੂਰਨ ਕਾਰਵਾਈ, ਜਿਸ ਦਾ ਉਦੇਸ਼ ਅਤਿਵਾਦ ਦੀ ਸਹੂਲਤ ਲਈ ਸਰਹੱਦੀ ਖੇਤਰਾਂ ਨੂੰ ਅਸਥਿਰ ਕਰਨਾ ਸੀ, ਜਿਸ ਨਾਲ ਅਤਿਵਾਦੀਆਂ ਦੇ ਨਾਪਾਕ ਇਰਾਦਿਆਂ ਨੂੰ ਅੱਗੇ ਵਧਾਇਆ ਜਾ ਸਕੇ। ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਸਰਹੱਦ ਉਤੇ ਹਮਲੇ ਨੂੰ ਫੈਸਲਾਕੁੰਨ ਢੰਗ ਨਾਲ ਪਲਟਾ ਦਿਤਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement