ਦੋ ਹੋਰ ਪੰਜਾਬੀ ਨੌਜਵਾਨ ਜੋਧ ਸਿੰਘ ਅਤੇ ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ
Published : Dec 13, 2020, 7:43 am IST
Updated : Dec 13, 2020, 7:43 am IST
SHARE ARTICLE
 Punjabi youths
Punjabi youths

ਜਲੰਧਰ ਅਤੇ ਨਵਾਂ ਸ਼ਹਿਰ ਦੇ ਜੰਮਪਲ ਹਨ ਇਹ ਨੌਜਵਾਨ

ਆਕਲੈਂਡ: ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਪੁਲਿਸ ਦਾ ਇਕ ਮਾਟੋ (ਆਦਰਸ਼) ਹੁੰਦਾ ਹੈ ਅਤੇ ਵਿਭਾਗ ਉਸ ਉਤੇ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦਾ ਹੈ। ਭਾਰਤ ਵਿਚ ਪੁਲਿਸ ਦਾ ਮਾਟੋ ਹੈ 'ਸਤਿਯਮੇਵ ਜਾਯਤੇ' ਮਤਲਬ ਕਿ ਸੱਚ ਇਕਲਾ ਹੀ ਜਿੱਤ ਜਾਂਦਾ ਹੈ, ਇਸੀ ਤਰ੍ਹਾਂ ਪੰਜਾਬ ਪੁਲਿਸ ਦਾ ਮਾਟੋ ਹੈ 'ਸ਼ੁਭ ਕਰਮਨ ਤੇ ਕਬਹੁੰ ਨਾ ਟਰੋਂ' ਮਤਲਬ ਮੈਂ ਸ਼ੁਭ ਕਰਮ ਕਰਨ ਤੋਂ ਕਦੇ ਵੀ ਪਿੱਛੇ ਨਾ ਹਟਾਂ। ਇਸੀ ਤਰ੍ਹਾਂ ਜੇਕਰ ਨਿਊਜ਼ੀਲੈਂਡ ਪੁਲਿਸ ਦਾ ਮਾਟੋ ਵੇਖਿਆ ਜਾਵੇ ਤਾਂ ਉਹ ਹੈ 'ਸੇਫਰ ਕਮਿਊਨਿਟੀਜ਼ ਟੂਗੈਦਰ' ਮਤਲਬ ਕਿ ਰਲ ਕੇ ਕਮਿਊਨਿਟੀ ਨੂੰ ਸੁਰੱਖਿਅਤ ਕਰੀਏ।

 Punjabi youthsPunjabi youths

ਇਨ੍ਹਾਂ ਦੇ ਮੁਲਕਾਂ ਵਿਚ ਪੜ੍ਹਨ ਆਉਣਾ, ਪਾਸ ਹੋਣਾ, ਛੋਟੀਆਂ ਨੌਕਰੀਆਂ ਤੋਂ ਸ਼ੁਰੂ ਕਰਨਾ ਅਤੇ ਪੁਲਿਸ ਅਫ਼ਸਰ ਬਨਣ ਤਕ ਦਾ ਸਫ਼ਰ ਤੈਅ ਕਰਨਾ ਅਪਣੇ-ਆਪ ਵਿਚ ਇਕ ਪ੍ਰਾਪਤੀ ਹੈ। ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਦੋ ਹੋਰ ਪੰਜਾਬੀ ਨੌਜਵਾਨ ਸ. ਜੋਧ ਸਿੰਘ ਅਤੇ ਸ. ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋ ਗਏ ਹਨ।

policepolice

ਇਹ ਹਨ ਸ. ਜੋਧ ਸਿੰਘ: ਪਿੰਡ ਧੀਣਾ ਜ਼ਿਲ੍ਹਾ ਜਲੰਧਰ ਦਾ ਜੰਮਪਲ, ਅਪਣੇ ਮਾਪਿਆਂ ਸ. ਹਰਭਜਨ ਸਿੰਘ ਅਤੇ ਸ਼੍ਰੀਮਤੀ ਦਲਵੀਰ ਕੌਰ ਦਾ ਇਹ ਹੋਣਹਾਰ ਪੁੱਤਰ  ਸਾਲ 2009 ਵਿਚ ਇਥੇ ਪੜ੍ਹਨ ਆਇਆ ਸੀ। ਬਿਜ਼ਨਸ ਲੈਵਲ-7 ਦੀ ਪੜ੍ਹਾਈ ਪੂਰੀ ਕੀਤੀ, ਕੁਨਿਊਨਿਟੀ ਸੁਪੋਰਟ ਵਰਕਰ ਦੀ ਨੌਕਰੀ ਕੀਤੀ ਪਰ ਪੁਲਿਸ ਵਿਚ ਜਾਣ ਦਾ ਇਕ ਸੁਪਨਾ ਸੀ ਜਿਸ ਨੂੰ ਉਸ ਨੇ ਪੱਕੇ ਹੋਣ ਬਾਅਦ ਕਰ ਲਿਆ। ਤਿੰਨ ਵਾਰ ਇਸ ਨੌਜਵਾਨ ਦੀ ਰੈਜੀਡੈਂਸੀ ਲੱਗਣ ਤੋਂ ਜਵਾਬ ਮਿਲਿਆ ਪਰ ਹਾਰ ਨਹੀਂ ਮੰਨੀ, ਕੋਰਟ ਕਚਹਿਰੀ ਤਕ ਗਿਆ ਆਖਿਰ ਪੱਕੀ ਰੈਜੀਡੈਂਸੀ ਲੈ ਲਈ।

ਪੁਲਿਸ ਦੇ ਟ੍ਰੇਨਿੰਗ ਵਿੰਗ 342 ਦੇ ਵਿਚ ਇਸ ਨੇ ਪਾਸਿੰਗ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਨੌਜਵਾਨ ਕਾਊਂਟੀਜ਼ ਮੈਨੁਕਾਓ ਪੁਲਿਸ ਖੇਤਰ ਵਿਚ ਦਸਤਾਰਧਾਰੀ ਪੁਲਿਸ ਅਫ਼ਸਰ ਵਜੋਂ ਨੀਲੀ ਵਰਦੀ ਦੇ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ। ਇਸ ਵੇਲੇ ਇਹ ਨੌਜਵਾਨ ਅਪਣੀ ਧਰਮਪਤਨੀ ਅਤੇ 5 ਮਹੀਨਿਆਂ ਦੀ ਬੱਚੀ ਨਾਲ ਇਥੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ। ਇਸ ਦੇ ਪਿਤਾ ਵੀ ਸੇਵਾਮੁਕਤ ਫ਼ੌਜੀ ਅਧਿਕਾਰੀ ਹਨ।

ਇਹ ਹਨ ਗੁਰਦੀਪ ਸਿੰਘ: ਪਿੰਡ ਸਜਾਵਲਪੁਰ ਜ਼ਿਲ੍ਹਾ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦਾ ਜੰਮਪਲ ਅਤੇ ਮਾਪਿਆਂ ਸ. ਕਰਮ ਸਿੰਘ ਅਤੇ ਸ਼੍ਰੀਮਤੀ ਪਰਮਜੀਤ ਕੌਰ ਦਾ ਇਹ ਹੋਣਹਾਰ ਪੁੱਤਰ 2011 ਵਿਚ ਇਥੇ ਪੜ੍ਹਨ ਆਇਆ ਸੀ। ਬਿਜਨਸ ਲੈਵਲ 5-6 ਦੀ ਪੜ੍ਹਾਈ ਬਾਅਦ ਇਸ ਨੇ ਵੀ ਜਿਥੇ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਉਥੇ ਏਅਰਕੋਨ ਅਤੇ ਰੈਫ਼ਰੀਜਰੇਟਰ ਦੀ ਹੋਰ ਪੜ੍ਹਾਈ ਕਰਨੀ ਸ਼ੁਰੂ ਕਰ ਦਿਤੀ।

ਪੜ੍ਹਾਈ ਦੇ ਨਾਲੋ-ਨਾਲ ਇਸ ਨੇ ਪੁਲਿਸ ਦੇ ਵਿਚ ਜਾਣ ਦਾ ਮਨ ਬਣਾਇਆ ਹੋਇਆ ਸੀ ਅਤੇ ਨਾਲੋ-ਨਾਲ ਇਸਦੀ ਤਿਆਰੀ ਕਰਦਾ ਰਿਹਾ। ਪੁਲਿਸ ਵਿਚ ਇਸਨੇ ਅਪਣੀ ਅਰਜ਼ੀ ਦਿਤੀ ਅਤੇ ਟ੍ਰੇਨਿੰਗ ਹੋਣ ਉਪਰੰਤ ਇਸ ਨੌਜਵਾਨ ਨੇ ਵੀ ਪਿਛਲੇ ਦਿਨੀਂ ਪਾਸਿੰਗ ਪ੍ਰੇਡ ਰਾਹੀਂ ਸਫਲਤਾ ਪ੍ਰਾਪਤ ਕਰਨ ਲਈ। ਇਹ ਨੌਜਵਾਨ ਵੀ ਅਗਲੇ ਕੁਝ ਦਿਨਾਂ ਦੇ ਵਿਚ ਮੈਨੁਕਾਓ ਪੁਲਿਸ ਖੇਤਰ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement