
ਹੁਣ ਆਪਣੇ ਜੀਵਨ ਸਾਥੀ ਨੂੰ ਵੀ ਕੰਮ 'ਤੇ ਬੁਲਾ ਸਕਣਗੇ ਕੈਨੇਡਾ
ਅਗਲੇ ਸਾਲ ਤੋਂ ਲਾਗੂ ਹੋਵੇਗਾ ਨਿਯਮ
ਕਰੀਬ 10 ਹਜ਼ਾਰ ਪੰਜਾਬੀਆਂ ਨੂੰ ਮਿਲੇਗਾ ਫ਼ਾਇਦਾ
ਮੋਹਾਲੀ : ਵਰਕ ਪਰਮਿਟ 'ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ ਹੈ। ਹੁਣ ਉਹ ਆਪਣੇ ਜੀਵਨ ਸਾਥੀ ਨੂੰ ਵੀ ਕੰਮ 'ਤੇ ਕੈਨੇਡਾ ਬੁਲਾ ਸਕਣਗੇ। ਕੈਨੇਡਾ ਸਰਕਾਰ ਨੇ ਵਰਕ ਪਰਮਿਟ 'ਤੇ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਆਪਣੇ ਹਮਸਫਰ ਨੂੰ ਵੀ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਹੂਲਤ 2023 ਤੋਂ ਮਿਲੇਗੀ। ਨਵੇਂ ਸਾਲ ਤੋਂ ਜਾਰੀ ਹੋਣ ਵਾਲੇ ਵਰਕ ਪਰਮਿਟ 'ਤੇ ਪਤੀ ਆਪਣੀ ਪਤਨੀ ਜਾਂ ਪਤਨੀ ਆਪਣੇ ਪਤੀ ਨੂੰ ਕੈਨੇਡਾ ਵਿਚ ਕੰਮ ਲਈ ਬੁਲਾ ਸਕਣਗੇ। ਇਸ ਦਾ ਵੱਡਾ ਫ਼ਾਇਦਾ ਪੰਜਾਬੀਆਂ ਨੂੰ ਵੀ ਮਿਲੇਗਾ। ਕਰੀਬ ਇੱਕ ਲੱਖ ਪਤੀ ਜਾਂ ਪਤਨੀ ਨੂੰ ਕੈਨੇਡਾ ਵਿਚ ਵਰਕ ਪਰਮਿਟ 'ਤੇ ਆਉਣ ਦਾ ਮੌਕਾ ਮਿਲੇਗਾ। ਇਨ੍ਹਾਂ ਵਿਚੋਂ ਕਰੀਬ 10 ਹਜ਼ਾਰ ਸਿਰਫ ਪੰਜਾਬ ਤੋਂ ਹੀ ਹੋਣਗੇ।