
280 ਤੋਂ ਵਧਾ ਕੇ 4000 ਤੱਕ ਕੀਤੀ ਜਾਵੇਗੀ ਸ਼ਬਦਾਂ ਦੀ ਹੱਦ
ਹੁਣ ਵੱਧ ਅੱਖਰਾਂ ਵਿਚ ਕਰ ਸਕੋਗੇ ਟਵੀਟ
ਐਲਨ ਮਸਕ ਨੇ ਕੀਤੀ ਪੁਸ਼ਟੀ
ਨਵੀਂ ਦਿੱਲੀ : ਟਵਿੱਟਰ ਵਲੋਂ ਜਲਦ ਹੀ ਇੱਕ ਹੋਰ ਤਬਦੀਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਸਲ ਵਿਚ ਟਵਿੱਟਰ ਯੂਜਰਜ਼ ਹੁਣ ਚਾਰ ਹਜ਼ਾਰ ਅੱਖਰਾਂ ਤੱਕ ਟਵੀਟ ਕਰ ਸਕਣਗੇ। ਇਸ ਤੋਂ ਪਹਿਲਾਂ ਟਵੀਟ ਦੀ ਹੱਦ 140 ਸੀ ਜਿਸ ਨੂੰ 2017 ਵਿਚ ਦੋ ਗੁਣਾ ਵਧਾਇਆ ਗਿਆ ਸੀ ਅਤੇ ਇਹ 280 ਤੱਕ ਕੀਤਾ ਗਿਆ ਸੀ।
ਇਸੇ ਵਿਚ ਤਬਦੀਲੀ ਕਰਦਿਆਂ ਹੁਣ ਹੁਣ ਇਸ ਦੀ ਸ਼ਬਦ ਹੱਦ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਵੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਇਕ ਟਵਿੱਟਰ ਯੂਜ਼ਰ ਵਲੋਂ ਪੁੱਛੇ ਗਏ ਸਵਾਲ ਕਿ ਟਵੀਟ ਦੇ ਸ਼ਬਦਾਂ ਦੀ ਹੱਦ 280 ਤੋਂ 4000 ਤੱਕ ਵਧਾਈ ਜਾ ਰਹੀ ਹੈ? ਦਾ ਜਵਾਬ ਦਿੰਦਿਆਂ ਮਸਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਟਵਿੱਟਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।