
ਉਚੇਰੀ ਪੜ੍ਹਾਈ ਲਈ ਪਿਛਲੇ ਸਾਲ ਹੀ ਗਿਆ ਸੀ ਆਸਟ੍ਰੇਲੀਆ
ਕੰਮ ਤੋਂ ਘਰ ਵਾਪਸ ਆਉਂਦੇ ਸਮੇਂ ਵਾਪਰਿਆ ਸੜਕ ਹਾਦਸਾ
ਕੈਨਬਰਾ: ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਇੱਕ ਪੰਜਾਬੀ ਨੌਜਵਾਨ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਭਾਰਤੀ ਮੂਲ ਦੇ ਕੁਨਾਲ ਚੋਪੜਾ ਦੀ ਮੌਤ ਹੋ ਗਈ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸੀ। ਕੁਨਾਲ ਚੋਪੜਾ ਦੀ ਉਮਰ ਮਹਿਜ਼ 21 ਸਾਲ ਸੀ ਜੋ ਪਿਛਲੇ ਸਾਲ ਵਿਦਿਆਰਥੀ ਵੀਜ਼ੇ ਉੱਤੇ ਆਸਟਰੇਲੀਆ ਆਇਆ ਸੀ।
ਇਹ ਹਾਦਸਾ ਸਵੇਰੇ ਸਮੇਂ ਵਾਪਰਿਆ ਤੇ ਉਸ ਮੌਕੇ ਭਾਰਤੀ ਵਿਦਿਆਰਥੀ ਕੰਮ ਤੋਂ ਵਾਪਸ ਆ ਰਿਹਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਕੁਨਾਲ ਆਪਣੀ ਗੱਡੀ ਵਿੱਚ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਕੁਨਾਲ ਚੋਪੜਾ ਦੀ ਮੌਤ ਹੋ ਗਈ।