ਰੋ ਖੰਨਾ ਦੀ ਸੈਨੇਟ ਚੋਣ ਲੜਨ ਦੀ ਯੋਜਨਾ ਤੋਂ ਰਾਸ਼ਟਰਪਤੀ ਚੋਣ ਦੀਆਂ ਅਟਕਲਾਂ ਸ਼ੁਰੂ 
Published : Jan 14, 2023, 5:50 pm IST
Updated : Jan 14, 2023, 5:50 pm IST
SHARE ARTICLE
Image
Image

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਉਮੀਦਵਾਰ ਵਜੋਂ ਉੱਭਰ ਰਹੇ ਹਨ ਰੋ ਖੰਨਾ 

 

ਵਾਸ਼ਿੰਗਟਨ - ਭਾਰਤੀ-ਅਮਰੀਕੀ ਕਾਂਗਰਸੀ ਰੋ ਖੰਨਾ ਨੇ ਕਿਹਾ ਹੈ ਕਿ ਉਹ ਕੈਲੀਫ਼ੋਰਨੀਆ ਤੋਂ ਸੈਨੇਟ ਚੋਣਾਂ ਲੜਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।

ਖੰਨਾ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਦੇ ਕਈ ਸੂਬਿਆਂ ਦੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ 'ਚ ਇਹ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਹੋ ਸਕਦਾ ਹੈ ਰੋ ਦੀ ਨਜ਼ਰ ਭਵਿੱਖ 'ਚ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ 'ਤੇ ਹੋਵੇ। 

ਆਰਲਿੰਗਟਨ ਕਾਉਂਟੀ ਅਧਾਰਿਤ ਅਖ਼ਬਾਰ ਪੋਲੀਟਿਕੋ ਅਨੁਸਾਰ, 46 ਸਾਲਾ ਖੰਨਾ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਉਹ 2028 ਜਾਂ ਉਸ ਤੋਂ ਬਾਅਦ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੇ ਵਿਕਲਪ ਖੁੱਲ੍ਹੇ ਰੱਖ ਰਹੇ ਹੋਣ। ਹਾਲਾਂਕਿ, ਕੁਝ ਹੋਰਾਂ ਦਾ ਮੰਨਣਾ ਹੈ ਕਿ ਜੇ ਰਾਸ਼ਟਰਪਤੀ ਜੋ ਬਿਡੇਨ (80) ਚੋਣ ਨਾ ਲੜਨ ਦਾ ਫ਼ੈਸਲਾ ਕਰਦੇ ਹਨ, ਤਾਂ ਰੋ ਦੀ ਨਜ਼ਰ 2024 ਵਿੱਚ ਰਾਸ਼ਟਰਪਤੀ ਦੀ ਚੋਣ 'ਤੇ ਹੋ ਸਕਦੀ ਹੈ। 

ਡੈਮੋਕ੍ਰੇਟਿਕ ਪਾਰਟੀ ਦੇ ਰਣਨੀਤੀਕਾਰ ਮਾਰਕ ਲੌਂਗਬੌਗ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹਾਨ ਅਮਰੀਕੀ ਸੈਨੇਟਰ ਹੋਣਗੇ।” 
ਲੋਂਗਬੌਗ ਦੀ ਕੰਪਨੀ ਨੇ ਪਿਛਲੇ ਸਾਲ ਖੰਨਾ ਲਈ ਮੀਡੀਆ ਸਲਾਹਕਾਰ ਵਜੋਂ ਕੰਮ ਕੀਤਾ ਸੀ। 

ਉਸ ਨੇ ਕਿਹਾ, "ਮੈਂ ਇਹ ਵੀ ਸੋਚਦਾ ਹਾਂ ਕਿ ਜੇ ਬਿਡੇਨ ਚੋਣ ਨਾ ਲੜਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਬਹੁਤ ਵਧੀਆ ਉਮੀਦਵਾਰ ਹੋ ਸਕਦੇ ਹਨ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement