Maldives News : ਭਾਰਤ ਨਾਲ ਕੂਟਨੀਤਕ ਵਿਵਾਦ ਵਿਚਕਾਰ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਦੀ ਪਾਰਟੀ ਮੇਅਰ ਦੀ ਚੋਣ ਹਾਰੀ
Published : Jan 14, 2024, 7:02 pm IST
Updated : Jan 14, 2024, 7:12 pm IST
SHARE ARTICLE
Maldivian President Muizu's party lost the mayoral election news in punjabi
Maldivian President Muizu's party lost the mayoral election news in punjabi

Maldives News : 54,680 ਯੋਗ ਵੋਟਰਾਂ ਵਿਚੋਂ ਲਗਭਗ 30 ਫ਼ੀ ਸਦੀ  ਨੇ ਵੋਟ ਪਾਈ।

Maldivian President Muizu's party lost the mayoral election news in punjabi: ਭਾਰਤ ਸਮਰਥਕ ਵਿਰੋਧੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਨੇ ਰਾਜਧਾਨੀ ਮਾਲੇ ਦੇ ਮੇਅਰ ਦੀ ਚੋਣ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਝਟਕਾ ਲੱਗਾ ਹੈ। 
 

ਐਮ.ਡੀ.ਪੀ. ਉਮੀਦਵਾਰ ਆਦਮ ਅਜ਼ੀਮ ਨੂੰ ਮਾਲੇ ਦਾ ਨਵਾਂ ਮੇਅਰ ਚੁਣਿਆ ਗਿਆ ਹੈ। ਇਹ ਅਹੁਦਾ ਹਾਲ ਹੀ ’ਚ ਮੁਇਜ਼ੂ ਕੋਲ ਸੀ। ਮੁਇਜ਼ੂ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਲਈ ਪਿਛਲੇ ਸਾਲ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਮਾਲਦੀਵ ਦੇ ਮੀਡੀਆ ਨੇ ਅਜ਼ੀਮ ਦੀ ਜਿੱਤ ਨੂੰ ‘ਭਾਰੀ ਜਿੱਤ’ ਅਤੇ ‘ਵੱਡੇ ਫਰਕ ਨਾਲ ਜਿੱਤ’ ਦਸਿਆ  ਹੈ। 

ਇਹ ਵੀ ਪੜ੍ਹੋ; World News: ਦੁਨੀਆਂ ’ਚ ਕਿੰਨਾ ਪੈਸਾ ਹੈ? ਜੇਕਰ ਤੁਹਾਡੇ ਵੀ ਇਹ ਸਵਾਲ ਪੁੱਛਦੇ ਨੇ ਤਾਂ ਜਾਣ ਲਉ ਜਵਾਬ 

ਐਮ.ਡੀ.ਪੀ. ਦੀ ਅਗਵਾਈ ਭਾਰਤ ਸਮਰਥਕ ਸਾਬਕਾ ਰਾਸ਼ਟਰਪਤੀ ਮੁਹੰਮਦ ਸੋਲਿਹ ਕਰ ਰਹੇ ਹਨ, ਜੋ ਰਾਸ਼ਟਰਪਤੀ ਚੋਣਾਂ ’ਚ ਚੀਨ ਸਮਰਥਕ ਨੇਤਾ ਮੁਇਜ਼ੂ ਤੋਂ ਹਾਰ ਗਏ ਸਨ। ਪੀ.ਐਸ.ਐਮ. ਨਿਊਜ਼ ਦੀ ਰੀਪੋਰਟ  ਮੁਤਾਬਕ ਅੰਤਰਿਮ ਨਤੀਜਿਆਂ ਮੁਤਾਬਕ ਅਜ਼ੀਮ ਨੇ 45 ਫੀ ਸਦੀ  ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਮੁਇਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐਨ.ਸੀ.) ਦੀ ਅਜ਼ੀਮਾ ਸ਼ਕੁਰ ਨੂੰ 29 ਫੀ ਸਦੀ  ਵੋਟਾਂ ਮਿਲੀਆਂ।

ਇਹ ਵੀ ਪੜ੍ਹੋ; Punjab School Holidays : ਪੰਜਾਬ ਦੇ ਸਕੂਲਾਂ ਵਿਚ ਵਧੀਆਂ ਛੁੱਟੀਆਂ, ਠੰਢ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫ਼ੈਸਲਾ

ਮੇਅਰ ਦੀ ਸੀਟ ਲਈ ਚੋਣ ਲੜਨ ਵਾਲੇ ਹੋਰ ਉਮੀਦਵਾਰਾਂ ’ਚ ਡੈਮੋਕ੍ਰੇਟਸ ਦੇ ਉਮੀਦਵਾਰ ਸੈਫ ਫਾਤਿਹ ਅਤੇ ਆਜ਼ਾਦ ਉਮੀਦਵਾਰ ਹੁਸੈਨ ਵਹੀਦ ਅਤੇ ਅਲੀ ਸ਼ੁਆਇਬ ਸ਼ਾਮਲ ਸਨ। ਮੀਡੀਆ ਰੀਪੋਰਟਾਂ ਮੁਤਾਬਕ ਸਨਿਚਰਵਾਰ  ਨੂੰ ਹੋਈ ਵੋਟਿੰਗ ’ਚ ਘੱਟ ਵੋਟਿੰਗ ਹੋਈ। 54,680 ਯੋਗ ਵੋਟਰਾਂ ਵਿਚੋਂ ਲਗਭਗ 30 ਫ਼ੀ ਸਦੀ  ਨੇ ਵੋਟ ਪਾਈ। ਮੇਅਰ ਦੀ ਚੋਣ ਜਿੱਤ ਨਾਲ ਐਮ.ਡੀ.ਪੀ. ਦੀ ਸਿਆਸੀ ਕਿਸਮਤ ਨੂੰ ਮੁੜ ਸੁਰਜੀਤ ਕਰਨ ਦੀ ਉਮੀਦ ਹੈ, ਜਿਸ ਕੋਲ ਅਜੇ ਵੀ ਸੰਸਦ ’ਚ ਬਹੁਮਤ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੀਨ ਦੇ ਪੰਜ ਦਿਨਾਂ ਸਰਕਾਰੀ ਦੌਰੇ ਤੋਂ ਬਾਅਦ ਸਨਿਚਰਵਾਰ  ਨੂੰ ਮਾਲੇ ਪਰਤੇ ਮੁਇਜ਼ੂ ਨੇ ਅਜ਼ੀਮ ਨੂੰ ਵਧਾਈ ਦਿਤੀ  ਅਤੇ ਮਾਲੇ ਸਿਟੀ ਕੌਂਸਲ ਅਤੇ ਮੇਅਰ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ। ਅਜ਼ੀਮ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਮਾਲੇ ਦੇ ਸਾਰੇ ਵਸਨੀਕਾਂ ਦੀ ਜਿੱਤ ਹੈ। ਮਿਹਾਰੂ ਨਿਊਜ਼ ਨਾਲ ਗੱਲ ਕਰਦਿਆਂ ਅਜ਼ੀਮ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਚੋਣਾਂ ਵਿਚ ਉਨ੍ਹਾਂ ਨੂੰ ਵੋਟ ਦਿਤੀ। ਉਨ੍ਹਾਂ ਨੇ ਐਮ.ਡੀ.ਪੀ. ਦੀ ਲੀਡਰਸ਼ਿਪ ਅਤੇ ਮੁਹਿੰਮ ਟੀਮਾਂ ਦਾ ਵੀ ਧੰਨਵਾਦ ਕੀਤਾ। 

ਮੇਅਰ ਦੇ ਅਹੁਦੇ ਲਈ ਚੋਣ ਮੁਇਜ਼ੂ ਸਰਕਾਰ ਦੇ ਤਿੰਨ ਉਪ ਮੰਤਰੀਆਂ ਵਲੋਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ  ਪੋਸਟ ਕੀਤੀਆਂ ਅਪਮਾਨਜਨਕ ਟਿਪਣੀਆਂ ਦੇ ਪਿਛੋਕੜ ’ਚ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਵਿਰੁਧ ਮਾਲਦੀਵ ਦੇ ਉਪ ਮੰਤਰੀਆਂ ਦੀ ਟਿਪਣੀ  ਤੋਂ ਬਾਅਦ ਭਾਰਤ ਨਾਲ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ।  ਮੁਇਜ਼ੂ ਨੇ ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਸੀ।   ਅਪਣੀ ਹਾਲ ੀਆ ਚੀਨ ਯਾਤਰਾ ਦੌਰਾਨ, ਮੁਇਜ਼ੂ ਨੇ ਮਾਲਦੀਵ ਨੂੰ ਬੀਜਿੰਗ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ। 

(For more Punjabi news apart from How much money is there in the world News in punjabi , stay tuned to Rozana Spokesman) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement