ਜਲਵਾਯੂ ਤਬਦੀਲੀ ਕਾਰਨ ਖ਼ਤਮ ਹੋ ਸਕਦੈ ਬੰਗਾਲ ਟਾਈਗਰ : ਅਧਿਐਨ
Published : Feb 14, 2019, 3:33 pm IST
Updated : Feb 14, 2019, 3:33 pm IST
SHARE ARTICLE
Bengal Tiger
Bengal Tiger

ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਤਬਦੀਲੀ ਅਤੇ ਸਮੁੰਦਰ ਦੇ ਵੱਧਦੇ ਜਲ ਪੱਧਰ ਕਾਰਨ ਬਨਸਪਤੀ ਦੇ ਨਾਲ-ਨਾਲ ਜੀਵਾਂ ਦੀ ਹੋਂਦ ਵੀ ਖਤਰੇ....

ਮੈਲਬੌਰਨ : ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਤਬਦੀਲੀ ਅਤੇ ਸਮੁੰਦਰ ਦੇ ਵੱਧਦੇ ਜਲ ਪੱਧਰ ਕਾਰਨ ਬਨਸਪਤੀ ਦੇ ਨਾਲ-ਨਾਲ ਜੀਵਾਂ ਦੀ ਹੋਂਦ ਵੀ ਖਤਰੇ ਵਿਚ ਹੈ। ਵਿਗਿਆਨੀਆਂ ਮੁਤਾਬਕ ਹੁਣ ਮਸ਼ਹੂਰ ਬੰਗਾਲ ਟਾਈਗਰ ਦਾ ਆਖ਼ਰੀ ਤੱਟੀ ਗੜ੍ਹ ਅਤੇ ਦੁਨੀਆ ਦਾ ਸਭ ਤੋਂ ਵੱਡਾ ਮੇਂਗ੍ਰੋਵ ਜੰਗਲ ਮੰਨਿਆ ਜਾਣ ਵਾਲਾ ਸੁੰਦਰਵਨ ਅਗਲੇ 50 ਸਾਲਾਂ ਵਿਚ ਨਸ਼ਟ ਹੋ ਸਕਦਾ ਹੈ। ਸ਼ੋਧ ਕਰਤਾਵਾਂ ਨੇ ਕਿਹਾ ਕਿ 10,000 ਵਰਗ ਕਿਲੋਮੀਟਰ ਤੋਂ ਵੀ ਵੱਧ ਖੇਤਰ ਵਿਚ ਫੈਲੇ ਬੰਗਲਾਦੇਸ਼ ਅਤੇ ਭਾਰਤ ਦਾ ਸੁੰਦਰਵਨ ਧਰਤੀ 'ਤੇ ਸਭ ਤੋਂ ਵੱਡਾ ਮੈਂਗ੍ਰੋਵ ਜੰਗਲ ਹੈ ਅਤੇ ਲੁਪਤ ਹੋ ਰਹੇ ਬੰਗਾਲ ਟਾਈਗਰਾਂ ਲਈ ਸਭ ਤੋਂ ਮਹੱਤਵਪੂਰਣ ਖੇਤਰ ਵੀ ਹੈ।

TigerTiger

ਆਸਟ੍ਰੇਲੀਆ ਦੀ ਜੇਮਜ਼ ਕੁਕ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਲੌਰੇਂਸ ਨੇ ਕਿਹਾ,''ਅੱਜ ਦੇ ਸਮੇਂ ਵਿਚ ਬੰਗਾਲ ਟਾਈਗਰ ਗਿਣਤੀ ਵਿਚ 4,000 ਤੋਂ ਵੀ ਘੱਟ ਰਹਿ ਗਏ ਹਨ। ਟਾਈਗਰਾਂ ਲਈ ਅਸਲ ਵਿਚ ਇਹ ਬਹੁਤ ਹੀ ਘੱਟ ਗਿਣਤੀ ਹੈ। ਕਦੇ ਉਹ ਬਹੁਤ ਵੱਡੀ ਗਿਣਤੀ ਵਿਚ ਹੋਇਆ ਕਰਦੇ ਸਨ ਪਰ ਅੱਜ ਮੁੱਖ ਰੂਪ ਨਾਲ ਭਾਰਤ ਅਤੇ ਬੰਗਲਾਦੇਸ਼ ਦੇ ਛੋਟੇ ਖੇਤਰਾਂ ਤੱਕ ਹੀ ਸੀਮਤ ਰਹਿ ਗਏ ਹਨ।'' ਇੰਡੀਪੈਂਡੈਂਟ ਯੂਨੀਵਰਸਿਟੀ ਬੰਗਲਾਦੇਸ਼ ਦੇ ਇਕ ਸਹਾਇਕ ਪ੍ਰੋਫੈਸਰ ਸ਼ਰੀਫ ਮੁਕੁਲ ਨੇ ਕਿਹਾ,''ਸਾਡੇ ਵਿਸ਼ਲੇਸ਼ਣ ਮੁਤਾਬਕ ਜਿਹੜੀ ਸਭ ਤੋਂ ਵੱਧ ਭਿਆਨਕ ਗੱਲ ਹੈ

ਉਹ ਇਹ ਹੈ ਕਿ ਸੁੰਦਰਵਨ ਵਿਚ ਟਾਈਗਰਾਂ ਦੀ ਰਿਹਾਇਸ਼ 2070 ਤੱਕ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ।'' ਉਨ੍ਹਾਂ ਦੇ ਵਿਸ਼ਲੇਸ਼ਣਾਂ ਵਿਚ ਮੌਸਮ ਸਬੰਧੀ ਕਾਫੀ ਉਤਰਾਅ-ਚੜਾਅ ਵਾਲੀਆਂ ਘਟਨਾਵਾਂ ਅਤੇ ਸਮੁੰਦਰ ਪੱਧਰ ਵਿਚ ਵਾਧੇ ਜਿਹੇ ਕਾਰਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਫਿਲਹਾਲ ਸ਼ੋਧ ਕਰਤਾਵਾਂ ਨੇ ਹਾਲੇ ਵੀ ਉਮੀਦ ਬਣਾਏ ਰੱਖਣ ਦੀ ਗੱਲ ਕਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement