ਕਸੂਤੇ ਫਸੇ ਪਾਕਿ ਗਏ ਕਬੱਡੀ ਖਿਡਾਰੀ : ਭਾਰਤ ਨੇ ਖਿਡਾਰੀਆਂ ਦੇ ਖੇਡਣ 'ਤੇ ਪਾਬੰਦੀ ਲਗਾਉਣ ਲਈ ਕਿਹਾ!
Published : Feb 14, 2020, 9:39 pm IST
Updated : Feb 14, 2020, 9:39 pm IST
SHARE ARTICLE
file photo
file photo

ਬਿਨਾਂ ਮਨਜੂਰੀ ਕਬੱਡੀ ਕੱਪ ਵਿਚ ਭਾਗ ਲੈਣ ਗਏ ਸੀ ਖਿਡਾਰੀ

ਬਠਿੰਡਾ : ਪਾਕਿਸਤਾਨ 'ਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿਚ ਬਿਨਾਂ ਮਨਜੂਰੀ ਭਾਗ ਲੈਣ ਲਈ ਗਏ ਭਾਰਤੀ ਖਿਡਾਰੀਆਂ ਲਈ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਕੇਂਦਰੀ ਖੇਡ ਮੰਤਰਾਲੇ ਨਾਲ ਸਬੰਧਤ ਐਮਚੂਰ ਕਬੱਡੀ ਫ਼ੈਡਰੇਸ਼ਨ ਆਫ਼ ਇੰਡੀਆ ਨੇ ਪਾਕਿਸਤਾਨ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਜਤਾਉਂਦਿਆਂ ਭਾਰਤੀ ਜਰਸੀ 'ਚ ਖੇਡ ਰਹੇ ਭਾਰਤੀ ਕਬੱਡੀ ਖਿਡਾਰੀਆਂ 'ਤੇ ਤੁਰਤ ਪਾਬੰਦੀ ਲਗਾਉਣ ਲਈ ਕਿਹਾ ਹੈ।

PhotoPhoto

ਸੂਤਰਾਂ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਬਿਨਾਂ ਮਨਜੂਰੀ ਪਾਕਿਸਤਾਨ ਜਾਣ, ਭਾਰਤੀ ਦੀ ਕੌਮੀ ਨੀਲੇ ਰੰਗ ਦੀ ਜਰਸੀ ਵਿਚ ਖੇਡਣ ਤੇ ਕਬੱਡੀ ਕੱਪ ਦੇ ਉਦਘਾਟਨ ਮੌਕੇ ਭਾਰਤੀ ਤਿਰੰਗਾ ਲਹਿਰਾ ਕੇ ਮਾਰਚ ਪਾਸਟ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਦੀ ਸਰਕਾਰ ਨੇ ਮਾਮਲੇ ਦੀ ਅੰਦਰਖ਼ਾਤੇ ਪੜਤਾਲ ਵਿੱਢ ਦਿਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਾਹਗਾ ਬਾਰਡਰ ਟੱਪਦੇ ਹੀ ਭਾਰਤੀ ਖਿਡਾਰੀਆਂ ਤੋਂ ਪੁਛਗਿਛ ਕਰਨ ਤੇ ਪਾਕਿਸਤਾਨ ਦਾ ਸੱਦਾ ਸਵੀਕਾਰ ਕਰਨ ਵਾਲੀ ਪੰਜਾਬ ਕਬੱਡੀ ਐਸੋਸੀਏਸ਼ਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

file photofile photo

ਉਧਰ ਅੱਜ ਭਾਰਤ ਨੇ ਪਾਕਿਸਤਾਨੀ ਕਬੱਡੀ ਫ਼ੈਡਰੇਸ਼ਨ ਨੂੰ ਪੱਤਰ ਲਿਖ ਕੇ (ਪੱਤਰ ਦੀ ਕਾਪੀ ਸਪੋਕਸਮੈਨ ਕੋਲ ਮੌਜੂਦ ਹੈ) ਕਈ ਸਵਾਲਾਂ ਦੇ ਉਤਰ ਵੀ ਮੰਗੇ ਹਨ, ਜਿਸ ਵਿਚ ਪੁਛਿਆ ਹੈ ਕਿ ਭਾਰਤੀ ਖਿਡਾਰੀਆਂ ਨੂੰ ਸੱਦਾ ਕਿਸ ਵਲੋਂ ਦਿਤਾ ਗਿਆ ਤੇ ਇਸ ਸੱਦੇ ਨੂੰ ਕਿਸ ਨੇ ਪ੍ਰਵਾਨ ਕੀਤਾ। ਇਹ ਵੀ ਪੁੱਛਿਆ ਗਿਆ ਹੈ ਕਿ ਭਾਰਤ ਤੋਂ ਕਿਹੜੇ-ਕਿਹੜੇ ਖਿਡਾਰੀ, ਕੋਚ, ਆਫ਼ੀਸਲ, ਟੈਕਨੀਕਲ ਮਾਹਰ ਤੇ ਅਹੁਦੇਦਾਰ ਪਾਕਿਸਤਾਨ ਪੁੱਜੇ ਹਨ ਤੇ ਇਨ੍ਹਾਂ ਨੂੰ ਭੇਜਣ ਦੀ ਸਿਫ਼ਾਰਿਸ਼ ਕਿਸ ਵਲੋਂ ਕੀਤੀ ਗਈ ਹੈ।

PhotoPhoto

ਇਸੇ ਤਰ੍ਹਾਂ ਪਾਕਿਸਤਾਨ ਗਏ ਭਾਰਤੀ ਖਿਡਾਰੀਆਂ ਨੂੰ ਦੀ ਚੋਣ ਕਿਸ ਨੇ ਕੀਤੀ ਤੇ ਥੋਕ 'ਚ ਵੀਜ਼ੇ ਦਿਵਾਉਣ ਅਤੇ ਵਿਤੀ ਮਦਦ ਕਰਨ ਵਾਲੀ ਸੰਸਥਾ ਦਾ ਨਾਂ ਵੀ ਪੁਛਿਆ ਗਿਆ ਹੈ।

PhotoPhoto

ਉਚ ਸੂਤਰਾਂ ਮੁਤਾਬਕ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਕਬੱਡੀ ਕੋਚ ਹਰਪ੍ਰੀਤ ਸਿੰਘ ਬਾਬਾ ਤੇ ਸਹਾਇਕ ਸਿਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ 'ਤੇ ਵੀ ਪੰਜਾਬ ਸਰਕਾਰ ਨੇ ਸਿਕੰਜ਼ਾ ਕਸਣ ਦੀ ਤਿਆਰੀ ਵਿੱਢ ਦਿਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement