ਲਹਿੰਦੇ ਪੰਜਾਬ ’ਚ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ
Published : Feb 14, 2023, 8:08 am IST
Updated : Feb 14, 2023, 3:12 pm IST
SHARE ARTICLE
 Dr Sana Ramchand Gulwani
Dr Sana Ramchand Gulwani

ਸੂਬੇ ’ਚ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਹਿੰਦੂ ਕੁੜੀ ਹੈ।     

ਲਾਹੌਰ : ਪਾਕਿਸਤਾਨ ਦੇ ਸੂਬਾ ਪੰਜਾਬ ਦੇ ਟੈਕਸਲਾ ਜ਼ਿਲ੍ਹਾ ਹੈਡਕੁਆਰਟਰ ਦੇ ਉਪ ਮੰਡਲ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਹਿੰਦੂ ਕੁੜੀ ਨੇ ਉਥੋਂ ਦੀ ਸਹਾਇਕ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ। ਡਾ. ਸਨਾ ਰਾਮਚੰਦ ਗੁਲਵਾਨੀ (26) ਕੇਂਦਰੀ ਸੁਪੀਰੀਅਰ ਸਰਵਿਸਿਜ਼ ਪ੍ਰੀਖਿਆ 2020 ਪਾਸ ਕਰਨ ਤੋਂ ਬਾਅਦ ਪਾਕਿਸਤਾਨ ਦੀ ਪ੍ਰਸ਼ਾਸਨਿਕ ਸੇਵਾ ਪੀ.ਏ.ਐਸ ’ਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਕੁੜੀ ਹੈ।

ਸਿੰਧ ਦੇ ਸ਼ਿਕਾਰਪੁਰ ਦੇ ਛੋਟੇ ਅਜਿਹੇ ਪਿੰਡ ਚੱਕ ਦੀ ਰਹਿਣ ਵਾਲੀ ਡਾ.ਸਨਾ ਰਾਮਚੰਦਰ ਨੇ ਅਪਣੀ ਪ੍ਰਾਇਮਰੀ ਅਤੇ ਸੈਕੰਡਰੀ ਦੀ ਸਿਖਿਆ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਸਾਲ 2016 ਵਿਚ ਬੇਨਜ਼ੀਰ ਭੁਟੋਂ ਮੈਡੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ ਵਿਚ ਐਮ.ਬੀ.ਬੀ.ਐਸ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੇ ਬਾਅਦ ਡਾ.ਸਨਾ ਨੇ ਸੀ.ਐਸ.ਐਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ। 

ਡਾ.ਸਨਾ ਅਨੁਸਾਰ ਉਸ ਦੇ ਮਾਂ ਬਾਪ ਨਹੀਂ ਚਾਹੁੰਦੇ ਸੀ ਕਿ ਉਹ ਪ੍ਰਸ਼ਾਸ਼ਨਿਕ ਸੇਵਾਵਾਂ ਵਿਚ ਜਾਵੇ। ਪਰਵਾਰ ਦਾ ਸੁਪਨਾ ਸੀ ਕਿ ਉਹ ਡਾਕਟਰੀ ਕੰਮ ’ਚ ਹੀ ਰਹੇ ਪਰ ਉਸ ਨੇ ਡਾਕਟਰੀ ਵੀ ਕੀਤੀ ਅਤੇ ਪ੍ਰਸ਼ਾਸ਼ਨਿਕ ਪ੍ਰੀਖਿਆ ਵੀ ਪਾਸ ਕੀਤੀ। ਪੰਜਾਬ ’ਚ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਹਿੰਦੂ ਕੁੜੀ ਹੈ।     
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement