
ਰੂਸ ਅਤੇ ਯੂਕਰੇਨ ਨੇ 4 ਫਰਵਰੀ ਨੂੰ ਯੁੱਧ ਦੌਰਾਨ ਫੜੇ ਗਏ ਸੈਨਿਕਾਂ ਦੀ ਅਦਲਾ-ਬਦਲੀ ਕੀਤੀ ਸੀ।
ਨਵੀਂ ਦਿੱਲੀ- ਯੂਕਰੇਨ ਯੁੱਧ ਵਿੱਚ ਲੜਨ ਤੋਂ ਇਨਕਾਰ ਕਰਨ ਵਾਲੇ ਇੱਕ ਰੂਸੀ ਸੈਨਿਕ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਹੈ। ਵੈਗਨਰ ਗਰੁੱਪ ਦੇ ਇੱਕ ਸਿਪਾਹੀ ਜੋ ਹਾਲ ਹੀ ਵਿੱਚ ਯੂਕਰੇਨ ਤੋਂ ਪਰਤਿਆ ਸੀ, ਉਸ ਦਾ ਸਿਰ ਹਥੌੜੇ ਨਾਲ ਕਲਮ ਕਰ ਦਿੱਤਾ ਗਿਆ। ਉਹ ਯੂਕਰੇਨ ਵੱਲੋਂ ਰਿਹਾਅ ਕੀਤੇ ਗਏ 63 ਰੂਸੀ ਸੈਨਿਕਾਂ ਵਿੱਚ ਸ਼ਾਮਲ ਸੀ। ਉਸਦਾ ਨਾਮ ਦਿਮਿਤਰੀ ਯਾਕੁਸ਼ਾਂਕੋ ਸੀ ਅਤੇ ਉਹ ਰੂਸ ਦੀ ਤਰਫੋਂ ਜੰਗ ਵਿੱਚ ਸ਼ਾਮਲ ਨਿੱਜੀ ਵੈਗਨਰ ਫੌਜ ਦਾ ਮੈਂਬਰ ਸੀ।
ਯਾਕੁਸ਼ੈਂਕੋ 'ਤੇ ਦੋਸ਼ ਸਨ ਕਿ ਉਹ ਜਾਣਬੁੱਝ ਕੇ ਯੁੱਧ ਛੱਡ ਕੇ ਯੂਕਰੇਨ ਭੱਜ ਗਿਆ ਸੀ। ਉਸ ਨੇ ਕਿਹਾ ਸੀ- ਜੰਗ ਦੇ ਮੈਦਾਨ ਵਿੱਚ ਲੜਦਿਆਂ ਮੈਨੂੰ ਅਹਿਸਾਸ ਹੋਇਆ ਕਿ ਇਹ ਲੜਾਈ ਮੇਰੀ ਨਹੀਂ ਹੈ। ਰੂਸ ਅਤੇ ਯੂਕਰੇਨ ਨੇ 4 ਫਰਵਰੀ ਨੂੰ ਯੁੱਧ ਦੌਰਾਨ ਫੜੇ ਗਏ ਸੈਨਿਕਾਂ ਦੀ ਅਦਲਾ-ਬਦਲੀ ਕੀਤੀ ਸੀ। ਇਸ ਤੋਂ ਬਾਅਦ ਯਾਕੁਸ਼ੈਂਕੋ ਨੂੰ ਬੇਰਹਿਮੀ ਨਾਲ ਹਥੌੜੇ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਕੱਲਾ ਯਾਕੁਸ਼ੈਂਕੋ ਹੀ ਨਹੀਂ ਮਾਰਿਆ ਗਿਆ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਸੈਨਿਕ ਜੋ ਯੁੱਧ ਛੱਡ ਕੇ ਭੱਜੇ ਸਨ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਗਿਆ।