
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਨਵੀਂ ਦਿੱਲੀ : ਹਾਲੀਵੁੱਡ ਸਟਾਰ ਵਿਲੀਅਮ ਹਰਟ ਦਾ ਦਿਹਾਂਤ ਹੋ ਗਿਆ ਹੈ। ਵਿਲੀਅਮ ਦੇ ਬੇਟੇ ਵਿਲ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸਾਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰੇ ਪਿਤਾ ਅਤੇ ਆਸਕਰ ਜੇਤੂ ਅਦਾਕਾਰ ਵਿਲੀਅਮ ਹਰਟ ਦਾ 13 ਮਾਰਚ 2022 ਨੂੰ ਦਿਹਾਂਤ ਹੋ ਗਿਆ ਹੈ।
PHOTO
ਉਹ 72ਵੇਂ ਜਨਮ ਦਿਨ ਤੋਂ 1 ਹਫ਼ਤਾ ਪਹਿਲਾਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਦੇ ਜਾਣ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ, ਇਸ ਕਾਰਨ ਅਜਿਹੇ ਸਮੇਂ 'ਚ ਅਸੀਂ ਸਾਰੇ ਤੁਹਾਡੇ ਤੋਂ ਨਿੱਜਤਾ ਚਾਹੁੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਵਿਲੀਅਮ ਹਾਲੀਵੁੱਡ ਸਟਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦੇ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।
William hurt
ਵਿਲੀਅਮ ਨੇ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਕਈ ਇੰਟਰਐਕਟਿਵ ਕਿਰਦਾਰ ਨਿਭਾਏ। ਪਰ ਇਸ ਤੋਂ ਬਾਅਦ ਉਸਨੇ ਕਈ ਸਾਇੰਸ ਫਿਕਸ਼ਨ ਅਤੇ ਮਾਰਵਲ ਫਿਲਮਾਂ ਵਿੱਚ ਕੰਮ ਕੀਤਾ।