
ਮ੍ਰਿਤਕ ਦੀ ਸੰਖਿਆ ਹੋਈ 93
ਇਸਲਾਮਬਾਦ, 13 ਅਪ੍ਰੈਲ: ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 334 ਨਵੇਂ ਮਾਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਸ ਨਾਲ ਪੀੜਤ ਲੋਕਾਂ ਦੀ ਸੰਖਿਆ 5374 ਹੋ ਗਈ। ਇਸ ਮਾਰੂ ਵਾਇਰਸ ਨਾਲ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 93 ਹੋ ਗਈ। ਸਿਹਤ ਮੰਤਰਾਲੇ ਨੇ ਦਸਿਆ ਹੈ ਕਿ 1095 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹੈ ਪਰ 44 ਲੋਕਾਂ ਦੀ ਹਾਲਤ ਨਾਜ਼ੁਕ ਹੈ।
ਉਨ੍ਹਾਂ ਕਿਹਾ ਕਿ ਪਿਛਲੇ 24 ਘੰਟੇ ਵਿਚ 334 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸੋਮਵਾਰ ਨੂੰ 5374 ਹੋ ਗਈ। ਇਸੇ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਪਾਕਿਸਾਤਨ ਵਿਚ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 93 ਹੋ ਗਈ। ਅੰਕੜਿਆਂ ਅਨੁਸਾਰ ਹੁਣ ਤਕ ਕੁਲ 65114 ਨਮੂਨਿਆਂ ਦੀ ਜਾਂਚ ਹੋ ਗਈ, ਜਿਸ ਵਿਚ 3233 ਨਮੂਨਿਆਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਹੋਈ ਹੈ।
ਪਾਕਿਸਤਾਨ ਵਿਚ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਲਾਕਡਾਊਨ ਜਾਰੀ ਰਹਿਣ ਦੇ ਬਾਵਜੂਦ ਵੀ ਨਵੇਂ ਮਾਮਲਿਆਂ ਵਿਚ ਵਾਧਾ ਹੋਇਆ ਹੈ। ਲਾਕਡਾਊਨ ਇਥੇ ਅੱਜ ਖ਼ਤਮ ਹੋ ਰਿਹਾ ਹੈ। ਪਾਕਿ ਪ੍ਰਧਨ ਮੰਤਰੀ ਨੇ ਇਸਰਾਨ ਖ਼ਾਨ ਲਾਕਡਾਊਨ ਨੂੰ ਵਧਾਉਣ ਜਾਂ ਨਾ ਵਧਾਉਣ ਲਈ ਇਕ ਬੈਠਕ ਕਰ ਰਹੇ ਹੈ। ਬੈਠਕ ਵਿਚ ਲਾਕਡਾਊਨ ਜਾਰੀ ਰਹਿਣ ਦੀ ਅੰਕਸ਼ਾ ਹੈ। (ਪੀਟੀਆਈ)
File Photo
ਚੀਨ 'ਚ ਕੋਰੋਨਾ ਵਾਇਰਸ ਦੇ 108 ਨਵੇਂ ਮਾਮਲੇ
ਬੀਜਿੰਗ, 13 ਅਪ੍ਰੈਲ: ਚੀਨ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਘਟਣ ਨਾਲ ਹੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਨੂੰ ਛੋਟ ਦੇਣੀ ਸ਼ੁਰੂ ਕਰ ਦਿਤੀ ਹੈ ਪਰ ਕੋਰੋਨਾ ਵਾਇਰਸ ਤੋਂ ਪਿੱਛਾ ਛੁਡਾਉਣਾ ਸ਼ਾਇਦ ਇੰਨਾ ਵੀ ਸੌਖਾ ਨਹੀਂ ਹੈ। ਚੀਨ ਵਿਚ ਕੋਰੋਨਾ ਪੀੜਤਾਂ ਦੇ 108 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 98 ਮਾਮਲੇ ਵਿਦੇਸ਼ਾਂ ਵਿਚੋਂ ਆਏ ਲੋਕਾਂ ਦੇ ਹਨ।
ਉੱਥੇ ਹੀ 10 ਸਥਾਨਕ ਲੋਕ ਵੀ ਇਸ ਦੀ ਲਪੇਟ ਵਿਚ ਆਏ ਹਨ, ਜਿਸ ਵਿਚ ਹੇਈਲੋਂਗਜੀਆਂ ਸੂਬੇ ਵਿਚੋਂ 7 ਅਤੇ ਗੁਆਂਡੋਂਗ ਸੂਬੇ ਵਿਚੋਂ 3 ਮਾਮਲੇ ਦਰਜ ਕੀਤੇ ਗਏ ਹਨ। ਹੁਬੇਈ ਸੂਬੇ ਵਿਚ ਕੋਵਿਡ-19 ਕਰ ਕੇ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਥੇ 6 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
(ਪੀਟੀਆਈ)