ਕੋਰੋਨਾ ਵਾਇਰਸ: ਨਿਊਯਾਰਕ ਸ਼ਹਿਰ ਵਿਚ ਚੀਨ, ਬ੍ਰਿਟੇਨ ਤੋਂ ਜ਼ਿਆਦਾ ਹੋਏ ਪੀੜਤਾਂ ਦੇ ਮਾਮਲੇ
Published : Apr 14, 2020, 9:54 am IST
Updated : Apr 14, 2020, 9:55 am IST
SHARE ARTICLE
File photo
File photo

ਸਿੰਗਾਪੁਰ 'ਚ ਕੋਰੋਨਾ ਵਾਇਰਸ ਦੇ 233 ਨਵੇਂ ਮਾਮਲੇ

ਨਿਊਯਾਰਕ, 13 ਅਪ੍ਰੈਲ: ਅਮਰੀਕਾ ਵਿਚ ਕੋਵਿਡ-19 ਮਾਰੂ ਮਹਾਂਮਾਰੀ ਦੇ ਕੇਂਦਰ ਨਿਊਯਾਰਕ ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਾਮਲੇ ਵਧ ਕੇ ਇਕ ਲੱਖ ਤੋਂ ਜ਼ਿਆਦਾ ਹੋ ਗਏ ਅਤੇ ਇਹ ਗਿਣਤੀ ਚੀਨ ਅਤੇ ਬ੍ਰਿਟੇਨ ਵਿਚ ਪੀੜਤ ਲੋਕਾਂ ਦੀ ਸੰਖਿਆ ਤੋਂ ਵੀ ਜ਼ਿਆਦਾ ਹੈ।
ਨਿਊਯਾਰਕ ਸਰਕਾਰ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਘੱਟ ਤੋਂ ਘੱਟ 5695 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿਚ  ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆ ਵਧ ਕੇ 104410 ਤੋਂ ਜ਼ਿਆਦਾ ਹੋ ਗਈ ਹੈ ਅਤੇ 27676 ਲੋਕ ਹਸਪਤਾਲਾਂ ਵਿਚ ਭਰਤੀ ਹੈ। ਸ਼ਹਿਰ ਵਿਚ  ਕੋਰੋਨਾ ਵਾਇਰਸ ਦੇ ਕਾਰਨ 6898 ਲੋਕਾਂ ਦੀ ਮੌਤ ਹੋ ਚੁਕੀ ਹੈ। ਨਿਊਯਾਰਕ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਚੀਨ ਅਤੇ ਬ੍ਰਿਟੇਨ ਤੋਂ ਜ਼ਿਆਦਾ ਹੋ ਗਏ ਹੈ।
ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਅਨੁਸਾਰ ਬ੍ਰਿਟੇਨ ਵਿਚ 85208, ਚੀਨ ਵਿਚ 83135 ਅਤੇ ਈਰਾਨ ਵਿਚ 71686 ਲੋਕ ਇਸ ਵਾਇਰਸ ਨਾਲ ਪੀੜਤ ਹੈ।  ਅਮਰੀਕਾ ਵਿਚ  ਕੁਲ 557300 ਲੋਕ ਇਸ ਵਾਇਰਸ ਨਾਲ ਪੀੜਤ ਹੈ ਅਤੇ 22000 ਤੋਂ ਜ਼ਿਆਦਾ ਲੋਕਾਂ ਹੁਣ ਤਕ ਮੌਤ ਹੋ ਚੁੱਕੀ ਹੈ। ਨਿਊਯਾਰਕ ਵਿਚ 189000 ਮਾਮਲੇ ਸਾਹਮਣੇ ਆਏ ਹੈ ਅਤੇ 9385 ਲੋਕਾਂ ਦੀ ਮੌਤ ਹੋ ਚੁੱਕੀ ਹੈ। (ਪੀਟੀਆਈ)

File photoFile photo

ਸਿੰਗਾਪੁਰ 'ਚ ਕੋਰੋਨਾ ਵਾਇਰਸ ਦੇ 233 ਨਵੇਂ ਮਾਮਲੇ

ਸਿੰਗਾਪੁ, 13 ਅਪ੍ਰੈਲ: ਸਿੰਗਾਪੁਰ ਵਿਚ 233 ਹੋਰ ਲੋਕ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚ 59 ਭਾਰਤੀ ਵੀ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ ਵਧ ਕੇ 2,532 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦਸਿਆ ਕਿ ਇਨ੍ਹਾਂ ਨਵੇਂ ਮਾਮਲਿਆਂ ਵਿਚੋਂ 51 ਲੋਕ ਜਨਤਕ ਸਥਾਨਾਂ ਉਤੇ ਪੀੜਤ ਹੋਏ ਜਦਕਿ 15 ਲੋਕਾਂ ਨੂੰ ਕਿਸੇ ਹੋਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਕਾਰਨ ਪੀੜਤ ਹੋ ਗਏ । ਬਾਕੀ 167 ਲੋਕ ਪਹਿਲਾਂ ਤੋਂ ਜਾਣੂ ਪੀੜਤ ਲੋਕਾਂ ਦੇ ਸੰਪਰਕ ਵਿਚ ਨਹੀਂ ਆਏ। ਉਨ੍ਹਾਂ ਦੇ ਪੀੜਤ ਹੋਣ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ। ਪੀੜਤ ਦੇ ਸਰੋਤ 7 ਨਵੇਂ ਜਨਤਕ ਸਥਾਨਾਂ ਦੇ ਬਾਰੇ ਵਿਚ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਵਿਚ ਪੰਜ ਸਿਤਾਰਾ ਕੈਸੀਨੋ-ਰਿਜੌਰਟ ਪਰਿਸਰ ਦਾ ਰੈਸਟੋਰੈਂਟ ਵੀ ਸ਼ਾਮਲ ਹੈ। ਇਸ ਰੈਸਟੋਰੈਂਟ ਵਿਚ ਆਉਣ ਵਾਲੇ 8 ਲੋਕਾਂ ਵਿਚ ਕੋਰੋਨਾ ਪੀੜਤ ਦੀ ਪੁਸ਼ਟੀ ਹੋਈ ਅਤੇ ਮੈਕਡੋਨਾਲਡਜ਼ ਵਿਚ ਆਉਣ ਵਾਲੇ 5 ਲੋਕਾਂ ਵਿਚ ਕੋਰੋਨਾ ਪੀੜਤ ਦੀ ਪੁਸ਼ਟੀ ਹੋਈ ਹੈ। ਹਸਪਤਾਲ ਵਿਚ ਭਰਤੀ 976 ਲੋਕਾਂ ਵਿਚੋਂ 31 ਦੀ ਹਾਲਤ ਗੰਭੀਰ ਹੈ ਅਤੇ ਉਹ ਆਈ.ਸੀ.ਯੂ. ਵਿਚ ਹਨ ਜਦਕਿ ਹੋਰ ਲੋਕਾਂ ਦੀ ਹਾਲਤ ਸਥਿਰ ਹੈ ਜਾਂ ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਮੰਤਰਾਲੇ ਨੇ ਦਸਿਆ ਕਿ 988 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਹਨ ਪਰ ਉਨ੍ਹਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੂੰ ਭਾਈਚਾਰਕ ਕੇਂਦਰਾਂ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। (ਪੀਟੀਆਈ)
ਦੇਸ਼ ਵਿਚ ਕੋਰੋਨਾ ਨਾਲ ਪੀੜਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਮੂਲ ਦੇ ਮੇਗਾ ਸਟੋਰ ਮੁਸਤਫਾ ਸੈਂਟਰ ਨਾਲ ਜੁੜੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਟੋਰ ਨਾਲ ਸਬੰਧਤ ਪੀੜਤ ਲੋਕਾਂ ਦੀ ਗਿਣਤੀ ਵਧ ਕੇ 82 ਹੋ ਗਈ ਹੈ। ਸਿੰਗਾਪੁਰ ਨੇ ਇਸ ਵਾਇਰਸ  ਨੂੰ ਕਾਬੂ ਕਰਨ ਲਈ ਪਾਬੰਦੀਆਂ ਲਗਾ ਦਿਤੀਆਂ ਹਨ। ਇਸ ਮਾਰੂ ਵਾਇਰਸ  ਨੇ ਦੁਨੀਆ ਭਰ ਵਿਚ 1,14,185 ਲੋਕਾਂ ਦੀ ਜਾਨ ਲੈ ਲਈ ਹੈ ਅਤੇ 18 ਲੱਖ ਤੋਂ ਵਧੇਰੇ ਲੋਕ ਇਸ ਨਾਲ ਪੀੜਤ ਹਨ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement