NASA LunarRecycle Challenge: ਨਾਸਾ ਨੇ ਦਿਤਾ ਲੂਨਾਰੇਸਾਈਕਲ ਚੈਲੇਂਜ, ਜਿੱਤਣ ਵਾਲੇ ਨੂੰ 30 ਲੱਖ ਲਾਡਰ ਦਾ ਇਨਾਮ

By : PARKASH

Published : Apr 14, 2025, 1:27 pm IST
Updated : Apr 14, 2025, 1:27 pm IST
SHARE ARTICLE
NASA has given LunarRecycle Challenge, a prize of 3 million lauders to the winner
NASA has given LunarRecycle Challenge, a prize of 3 million lauders to the winner

NASA LunarRecycle Challenge: ਪੁਲਾੜ ਦੀ ਸਫ਼ਾਈ ਲਈ ਤਕਨੀਕੀ ਹੱਲ ਲਈ ਮੰਗੇ ਸੁਝਾਅ 

 

NASA LunarRecycle Challenge: ਪੁਲਾੜ ਦੀ ਦੁਨੀਆਂ ’ਚ ਅੱਜਕੱਲ੍ਹ ਮਨੁੱਖਾਂ ਦੀ ਕਾਫ਼ੀ ਭੀੜ ਹੋ ਗਈ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਕਈ ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਹੈ। ਅਮਰੀਕਾ ਤੋਂ ਇਲਾਵਾ, ਕਈ ਦੇਸ਼ਾਂ ਦੇ ਉੱਥੇ ਪੁਲਾੜ ਸਟੇਸ਼ਨ ਹਨ। ਬਹੁਤ ਸਾਰੇ ਪੁਲਾੜ ਯਾਨ ਪੁਲਾੜ ਵਿੱਚ ਘੁੰਮ ਰਹੇ ਹਨ। ਪੁਲਾੜ ਯਾਤਰੀ ਕਈ ਦਿਨਾਂ, ਮਹੀਨਿਆਂ ਅਤੇ ਸਾਲਾਂ ਤੱਕ ਪੁਲਾੜ ਵਿੱਚ ਰਹਿੰਦੇ ਹਨ, ਇਸ ਲਈ ਪੁਲਾੜ ਕੂੜੇ ਨਾਲ ਭਰਿਆ ਰਹਿੰਦਾ ਹੈ। 

ਵੱਡੀ ਸਮੱਸਿਆ ਪੁਲਾੜ ਵਿੱਚ ਮਲ ਅਤੇ ਮਨੁੱਖੀ ਰਹਿੰਦ-ਖੂੰਹਦ ਦੇ ਢੇਰ ਦੀ ਹੈ।  ਇਸ ਦੀ ਸਫ਼ਾਹੀ ਲਈ ਪੁਲਾੜ ਏਜੰਸੀ ਨੇ ਇਸਨੂੰ ਲੂਨਾਰੇਸਾਈਕਲ ਚੈਲੇਂਜ ਦਾ ਨਾਮ ਦਿੱਤਾ ਹੈ। ਇਸ ਤਹਿਤ ਲੋਕਾਂ ਨੂੰ ਪੁਲਾੜ ਯਾਤਰੀਆਂ ਦੇ ਮਲ, ਪਿਸ਼ਾਬ ਅਤੇ ਉਲਟੀਆਂ ਨੂੰ ਰੀਸਾਈਕਲ ਕਰਨ ਲਈ ਤਕਨੀਕੀ ਹੱਲ ਪ੍ਰਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਵੇਲੇ ਚੰਦਰਮਾ ’ਤੇ ਅਪੋਲੋ ਪੁਲਾੜ ਯਾਤਰੀਆਂ ਦੁਆਰਾ ਛੱਡੇ ਗਏ ਮਨੁੱਖੀ ਮਲ-ਮੂਤਰ ਦੇ 96 ਥੈਲੇ ਹਨ। ਇਸ ਚੁਣੌਤੀ ਦਾ ਟੀਚਾ ਹੋਰ ਪੁਲਾੜ ਮਲਬੇ ਨੂੰ ਇਕੱਠਾ ਹੋਣ ਤੋਂ ਰੋਕਣਾ ਹੈ।

ਨਾਸਾ ਇੱਕ ਮੁਕਾਬਲਾ ਆਯੋਜਤ ਕਰਨ ਜਾ ਰਿਹਾ ਹੈ ਜਿਸ ਵਿੱਚ ਜੇਤੂ ਨੂੰ 30 ਲੱਖ ਡਾਲਰ ਦਾ ਨਕਦ ਇਨਾਮ ਮਿਲੇਗਾ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮਨੁੱਖੀ ਮਲ ਅਤੇ ਪਿਸ਼ਾਬ ਨੂੰ ਰੀਸਾਈਕਲ ਕਰਨ ਦਾ ਤਰੀਕਾ ਦੱਸਣਾ ਪਵੇਗਾ। ਜਿਸ ਦਾ ਤਰੀਕਾ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਹੋਵੇਗਾ, ਉਹ ਜੇਤੂ ਹੋਵੇਗਾ ਅਤੇ ਉਸਦੀ ਤਕਨਾਲੋਜੀ ਭਵਿੱਖ ਦੇ ਪੁਲਾੜ ਮਿਸ਼ਨਾਂ ਵਿੱਚ ਵਰਤੀ ਜਾਵੇਗੀ।

(For more news apart from NASA Latest News, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement