
ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸੱਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਾਇਆ ਹੈ।...
ਨਵੀਂ ਦਿੱਲੀ, ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸੱਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਾਇਆ ਹੈ। ਅਮਰੀਕੀ ਏਜੰਸੀ ਦੇ ਵਿਗਿਆਨੀਆਂ ਨੇ ਅਪਣੇ ਨਵੇਂ ਅਧਿਐਨ ਵਿਚ ਕਿਹਾ ਹੈ ਕਿ ਪੰਜਾਬ ਅਤੇ ਹਰਿਆਦਾ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਸਾੜੇ ਜਾਣ ਦਾ ਦਿੱਲੀ ਵਿਚ ਪ੍ਰਦੂਸ਼ਣ ਵਧਣ ਨਾਲ ਸਿੱਧਾ ਸਬੰਧ ਹੈ। ਰੀਪੋਰਟ ਮੁਤਾਬਕ ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਾਣ ਦਾ ਸਿੱਧਾ ਅਸਰ ਦਿੱਲੀ 'ਤੇ ਪੈਂਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਵਾ ਇਥੇ ਆਉਂਦੀ ਹੈ। ਜੇ ਇਨ੍ਹਾਂ ਦੋਹਾਂ ਸੂਬਿਆਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਸਾੜੀ ਜਾਂਦੀ ਹੈ ਤਾਂ ਪੀਐਮ 2.5 ਦੇ ਪੱਧਰ ਵਿਚ ਵਾਧਾ ਹੋ ਜਾਂਦਾ ਹੈ। ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਾਣ ਨਾਲ ਦਿੱਲੀ 'ਤੇ ਕਿੰਨਾ ਉਲਟ ਅਸਰ ਪੈਂਦਾ ਹੈ,
NASA
ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਆਮ ਦਿਨਾਂ ਵਿਚ ਦਿੱਲੀ ਵਿਚ ਪੀਐਮ 2.5 ਦਾ ਪੱਧਰ 50 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੁੰਦਾ ਹੈ ਜਦਕਿ ਨਵੰਬਰ ਦੀ ਸ਼ੁਰੂਆਤ ਵਿਚ ਇਹ 300 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਜਾਂਦਾ ਹੈ। 2016 ਦੀ-ਆਂ ਸਰਦੀਆਂ ਵਿਚ ਇਹ ਸਮੱਸਿਆ ਕਾਫ਼ੀ ਸੀ। ਪਰਾਲੀ ਸਾੜੇ ਜਾਣ ਕਾਰਨ 25 ਦਾ ਪੱਧਰ 550 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ। ਨਵੰਬਰ ਮਹੀਨੇ ਵਿਚ ਸਮੌਗ ਦੀ ਸਮੱਸਿਆ ਕਾਫ਼ੀ ਵਧ ਗਈ ਸੀ ਅਤੇ 5 ਨਵੰਬਰ ਨੂੰ ਤਾਂ ਪੀਐਮ 2.5 ਦਾ ਪੱਧਰ 700 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ ਹਾਲਾਂਕਿ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਰਾਲੀ ਤੋਂ ਇਲਾਵਾ 95 ਲੱਖ ਸਥਾਨਕ ਵਾਹਨਾਂ, ਇੰਡਸਟਰੀਜ਼ ਅਤੇ ਕੰਸਟਰੱਕਸ਼ਨ ਵੀ ਏਅਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ। ਇਸ ਸਟੱਡੀ ਵਿਚ ਸਰਕਾਰ ਨੂੰ ਸਮੌਗ ਦੀ ਸਮੱਸਿਆ ਨਾਲ ਨਿਪਟਣ ਲਈ ਕੁੱਝ ਅਹਿਮ ਸੁਝਾਅ ਵੀ ਦਿਤੇ ਗਏ ਹਨ। (ਏਜੰਸੀ)