ਕੈਨੇਡਾ : ਸਕੂਲਾਂ ’ਚ ਨਸਲਵਾਦ ਲਈ ਕੋਈ ਥਾਂ ਨਹੀਂ : ਸਟੀਫ਼ਨ ਲੈਚੇ
Published : May 14, 2021, 10:45 am IST
Updated : May 14, 2021, 10:45 am IST
SHARE ARTICLE
Stephen Lecce
Stephen Lecce

ਕੈਨੇਡਾ ਦੇ ਉਨਟਾਰੀਉ ਸੂਬੇ ਦੀ ਸਰਕਾਰ ਸਕੂਲਾਂ ’ਚ ਏਸ਼ੀਆਈ ਭਾਈਚਾਰੇ ਵਿਰੁੱਧ ਨਫ਼ਰਤ ਨਾਲ ਨਜਿੱਠਣ ਲਈ 3 ਲੱਖ 40 ਹਜ਼ਾਰ ਡਾਲਰ ਖਰਚੇਗੀ

ਟੋਰਾਂਟੋ : ਕੈਨੇਡਾ ਦੇ ਉਨਟਾਰੀਉ ਸੂਬੇ ਦੀ ਸਰਕਾਰ ਸਕੂਲਾਂ ’ਚ ਏਸ਼ੀਆਈ ਭਾਈਚਾਰੇ ਵਿਰੁੱਧ ਨਫ਼ਰਤ ਨਾਲ ਨਜਿੱਠਣ ਲਈ 3 ਲੱਖ 40 ਹਜ਼ਾਰ ਡਾਲਰ ਖਰਚੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਸਕੂਲਾਂ ਵਿੱਚ ਏਸ਼ੀਆਈ ਭਾਈਚਾਰੇ ਦੇ ਬੱਚਿਆਂ ਨਾਲ ਹੋਣ ਵਾਲੀ ਨਸਲੀ ਨਫ਼ਰਤ ਨੂੰ ਕੁਝ ਹੱਦ ਤੱਕ ਨੱਥ ਪਾਈ ਜਾ ਸਕੇਗੀ।

Schools Schools

ਉਨਟਾਰੀਉ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਸਲਵਾਦ ਅਤੇ ਵਿਤਕਰੇ ਲਈ ਸਾਡੇ ਸਕੂਲਾਂ ਵਿੱਚ ਕੋਈ ਥਾਂ ਨਹੀਂ ਹੈ। ਕਲਾਸਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਸਾਰੇ ਭਾਈਚਾਰਿਆਂ ਦੇ ਬੱਚੇ ਸਕੂਲਾਂ ਵਿੱਚ ਪਿਆਰ ਨਾਲ ਪੜ੍ਹਾਈ ਕਰ ਰਹੇ ਹਨ।  

Corona CaseCorona 

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਸਲੀ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਰਕਾਰ ਵੱਲੋਂ ਤਾਜ਼ਾ ਐਲਾਨੀ ਗਈ ਰਾਸ਼ੀ ਦਾ ਕੁਝ ਹਿੱਸਾ ਵਿਦਿਆਰਥੀਆਂ ਨੂੰ ਭਾਈਚਾਰਕ ਸਾਂਝ ਵਧਾਉਣ ਵਾਲਾ ਮਾਹੌਲ ਮੁਹੱਈਆ ਕਰਵਾਉਣ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਏਸ਼ੀਆਈ ਮੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵੀ ਰਾਸ਼ੀ ਖਰਚੀ ਜਾਵੇਗੀ।   

ਰਾਸ਼ੀ ਦਾ ਕੁਝ ਹਿੱਸਾ ਆਨਲਾਈਨ ਸਰੋਤਾਂ ਅਤੇ ਔਜਾਰਾਂ ਦੇ ਵਿਕਾਸ ਲਈ ਵੀ ਖਰਚਿਆ ਜਾਵੇਗਾ, ਜਿਸ ਨਾਲ ਚੀਨੀ ਮੂਲ ਦੇ ਕੈਨੇਡੀਅਨ ਘਰਾਣੇ ਆਪਣੇ ਬੱਚਿਆਂ ਨਾਲ ਨਸਲਵਾਦ ਬਾਰੇ ਗੱਲ ਕਰ ਸਕਣਗੇ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਉਨਟਾਰੀਓ ਸਰਕਾਰ ਵੱਲੋਂ ‘ਸੇਫ਼ ਰਿਟਰਨ ਟੂ ਕਲਾਸ ਫੰਡ’ ਦੇ ਹਿੱਸੇ ਵਜੋਂ ਬਰਾਬਰੀ ਨਾਲ ਸਬੰਧਤ ਪ੍ਰੋਜੈਕਟਾਂ ’ਤੇ ਕੁੱਲ ਮਿਲਾ ਕੇ ਸੂਬੇ ’ਚ 6.4 ਮਿਲੀਅਨ ਡਾਲਰ ਖਰਚੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement