ਕੇਪੀ ਸ਼ਰਮਾ ਓਲੀ ਨੇ ਤੀਜੀ ਵਾਰ ਚੁੱਕੀ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ
Published : May 14, 2021, 6:05 pm IST
Updated : May 14, 2021, 6:05 pm IST
SHARE ARTICLE
 KP Sharma Oli
KP Sharma Oli

ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਓਲੀ ਨੂੰ ਵੀਰਵਾਰ ਰਾਤ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਸੀ।

ਕਾਠਮਾਂਡੂ : ਕੇਪੀ ਸ਼ਰਮਾ ਓਲੀ ਨੇ ਸ਼ੁੱਕਰਵਾਰ ਨੂੰ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਰੂਪ ਵਜੋਂ ਸਹੁੰ ਚੁੱਕੀ ਹੈ। ਓਲੀ ਨੂੰ ਵੀਰਵਾਰ ਨੂੰ ਇਸ ਅਹੁਦੇ 'ਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਵਿਰੋਧੀ ਪਾਰਟੀਆਂ ਨਵੀਂ ਸਰਕਾਰ ਬਣਾਉਣ ਲਈ ਸੰਸਦ 'ਚ ਜ਼ਰੂਰੀ ਬਹੁਮਤ ਹਾਸਲ ਕਰਨ 'ਚ ਅਸਫਲ ਰਹੀਆਂ ਸਨ। ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਓਲੀ ਨੂੰ ਵੀਰਵਾਰ ਰਾਤ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਸੀ।

KP Sharma OliKP Sharma Oli

ਇਸ ਨਾਲ ਤਿੰਨ ਦਿਨ ਪਹਿਲਾਂ ਉਹ ਪ੍ਰਤੀਨਿਧੀ ਸਭਾ 'ਚ ਬਹੁਤ ਮਹੱਤਵਪੂਰਨ ਘਟਨਾਕ੍ਰਮ 'ਚ ਵਿਸ਼ਵਾਸ ਮਤ ਹਾਰ ਗਏ ਸੀ। ਇਸ ਤੋਂ ਪਹਿਲਾਂ ਓਲੀ 11 ਅਕੂਤਬਰ 2015 ਤੋਂ ਤਿੰਨ ਅਗਸਤ 2016 ਤੱਕ ਅਤੇ ਬਾਅਦ 'ਚ 15 ਫਰਵਰੀ 2018 ਤੋਂ 13 ਮਈ 2021 ਤੱਕ ਪ੍ਰਧਾਨ ਮੰਤਰੀ ਰਹੇ ਸਨ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀਤਲ ਨਿਵਾਸ 'ਚ ਇਕ ਸਮਾਗਮ 'ਚ ਸੀਪੀਐਨ-ਯੂਐਮਐਲ ਦੇ ਪ੍ਰਧਾਨ KP Sharma Oli ਨੂੰ ਅਹੁਦੇ 'ਤੇ ਸਹੁੰ ਦਿਵਾਈ ਗਈ।

ਸੋਮਵਾਰ ਨੂੰ ਸਦਨ 'ਚ ਓਲੀ ਦੇ ਵਿਸ਼ਵਾਸ ਮਤ ਹਾਰਨ ਤੋਂ ਬਾਅਦ ਰਾਸ਼ਟਰਪਤੀ ਨੇ ਵਿਰੋਧੀ ਦਲਾਂ ਨੂੰ ਬਹੁਮਤ ਸਾਬਤ ਕਰ ਕੇ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਲਈ ਵੀਰਵਾਰ ਰਾਤ ਨੌ ਵਜੇ ਤਕ ਦਾ ਸਮਾਂ ਦਿੱਤਾ ਗਿਆ ਸੀ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement