
ਮੁਫ਼ਤ ’ਚ ਵਿਆਹ ਕਰਵਾਉਣ ਦੇ ਕੀਤੇ ਜਾ ਰਹੇ ਹਨ ਵਾਅਦੇ
ਲੰਡਨ : ਗਲੋਬਲ ਮਹਾਂਮਾਰੀ ਦੌਰਾਨ ਲੱਗੀ ਤਾਲਾਬੰਦੀ ਕਾਰਨ ਦੁਨੀਆਂ ਵਿਚ ਲੱਖਾਂ ਵਿਆਹ ਰੱਦ ਹੋਏ ਹਨ। ਕਿਸੇ ਨੇ ਤਾਰੀਖ਼ ਅੱਗੇ ਵਧਾਈ ਤਾਂ ਕੋਈ ਦੋਸਤ-ਰਿਸ਼ਤੇਦਾਰ ਛੱਡ ਪ੍ਰਵਾਰਕ ਜੀਆਂ ਦੀ ਮੌਜੂਦਗੀ ਵਿਚ ਹੀ ਵਿਆਹ ਦੇ ਬੰਧਨ ਵਿਚ ਬੱਝ ਗਿਆ। ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਮਹਾਂਮਾਰੀ ਖ਼ਤਮ ਹੋਣ ਦੇ ਬਾਅਦ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ।
lockdown
ਇਸ ਵਿਚਕਾਰ ਬ੍ਰਿਟੇਨ ਦੀ ਰਾਜਧਾਨੀ ਲੰਡਨ ਸਥਿਤ 112 ਸਾਲ ਪੁਰਾਣੇ ਲਗਜ਼ਰੀ ਡਿਪਾਰਟਮੈਂਟਲ ਸਟੋਰ ਸੇਲਫਫ੍ਰਿਜੇਸ ਨੇ ਆਕਸਫ਼ੋਰਡ ਸਟ੍ਰੀਟ ’ਤੇ ਪ੍ਰੇਮੀ ਜੋੜਿਆਂ ਦਾ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਹੈ। ਇਸ ਲਈ ਸਟੋਰ ਇਕ ਆਫ਼ਰ ਵੀ ਦੇ ਰਿਹਾ ਹੈ। ਇਸ ਵਿਚ ਉਹ ਪ੍ਰੇਮੀ ਜੋੜਿਆਂ ਦਾ ਵਿਆਹ ਕਰਵਾਏਗਾ
ਅਤੇ ਖ਼ਰਚ ਖ਼ੁਦ ਚੁਕੇਗਾ।
Marriage
ਸਟੋਰ ਨੇ ਇਸ ਆਫ਼ਰ ਨੂੰ ‘ਮਾਈਕ੍ਰੋ ਮੈਰਿਜ’ ਮਤਲਬ ਛੋਟੇ ਵਿਆਹ ਦਾ ਨਾਮ ਦਿਤਾ ਹੈ। ਸਟੋਰ ਦੇ ਇਸ ਆਫ਼ਰ ਦਾ ਉਦੇਸ਼ ਹੈ ਕਿ ਬ੍ਰਿਟੇਨ ਵਿਚ ਲੰਮੇ ਸਮੇਂ ਬਾਅਦ ‘ਨਿਊ ਨਾਰਮਲ’ ਸ਼ੁਰੂ ਹੋ ਗਿਆ ਹੈ। ਮਹਾਮਾਰੀ ਦੀ ਗਤੀ ਵੀ ਘੱਟ ਗਈ ਹੈ। ਇਸ ਲਈ ਲੋਕ ਬਾਹਰ ਨਿਕਲਣ ਅਤੇ ਖਰੀਦਾਰੀ ਕਰਨ। ਭਾਵੇਂਕਿ ਇਹ ਆਫਰ ਸੀਮਤ ਸਮੇਂ ਲਈ ਹੈ। ਉਸ ਮਗਰੋਂ ਸਟੋਰ ਵਿਆਹਾਂ ਲਈ ਨਿਰਧਾਰਿਤ ਰਾਸ਼ੀ ਵਸੂਲੇਗਾ।
Marriage
ਇਸ ਲਈ ਉਹ ਤਿੰਨ ਪੈਕੇਜ ਵਿਚ ਵਿਆਹ ਕਰਾਏਗਾ। ਇਸ ਵਿਚ ਲਾੜਾ-ਲਾੜੀ ਦੇ ਕੱਪੜਿਆਂ ਤੋਂ ਲੈ ਕੇ, ਉਹਨਾਂ ਨੂੰ ਸਜਾਉਣ,ਖਾਣ-ਪੀਣ ਅਤੇ ਡੀਜੇ ਸੈੱਟ ਜਿਹੀਆਂ ਸਹੂਲਤਾਂ ਹੋਣਗੀਆਂ। ਇਹ ਵਿਆਹ ਸਿਰਫ ਚਾਰ ਘੰਟੇ ਵਿਚ ਹੋ ਜਾਵੇਗਾ।
Marriage
ਅਸਲ ਵਿਚ ਯੂਰਪ ਵਿਚ ਜਿਵੇਂ-ਜਿਵੇਂ ਟੀਕਾਕਰਨ ਪੂਰਾ ਹੋ ਰਿਹਾ ਹੈ ਉਵੇਂ-ਉਵੇਂ ਕੋਵਿਡ-19 ਮਹਾਮਾਰੀ ਦੇ ਫੈਲਣ ਦਾ ਖਤਰਾ ਘੱਟਦਾ ਜਾ ਰਿਹਾ ਹੈ। ਇਸ ਮਗਰੋਂ ਕਈ ਦੇਸ਼ ਘੁੰਮਣ-ਫਿਰਨ ’ਤੇ ਲਾਗੂ ਪਾਬੰਦੀਆਂ ਹਟਾ ਰਹੇ ਹਨ ਅਤੇ ਟੂਰਿਜ਼ਮ ਦੁਬਾਰਾ ਸ਼ੁਰੂ ਹੋਣ ਦੀ ਆਸ ਕਰ ਰਹੇ ਹਨ। ਲੋਕਾਂ ਨੂੰ ਆਸ ਹੈ ਕਿ ਇਸ ਨਾਲ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ।