ਅਮਰੀਕਾ ਦੇ ਟੈਕਸਾਸ ਸੂਬੇ 'ਚ ਆਏ ਸ਼ਕਤੀਸ਼ਾਲੀ ਤੂਫਾਨ ਨੇ ਮਚਾਈ ਤਬਾਹੀ, 1 ਵਿਅਕਤੀ ਦੀ ਮੌਤ

By : GAGANDEEP

Published : May 14, 2023, 5:42 pm IST
Updated : May 14, 2023, 5:43 pm IST
SHARE ARTICLE
photo
photo

ਕਈ ਘਰਾਂ ਨੂੰ ਹੋਇਆ ਨੁਕਸਾਨ

 

ਅਮਰੀਕਾ: ਅਮਰੀਕਾ ਦੇ ਟੈਕਸਾਸ ਸੂਬੇ ਦੇ ਨੇੜੇ ਸ਼ਨੀਵਾਰ ਤੜਕੇ ਇਕ ਸ਼ਕਤੀਸ਼ਾਲੀ ਤੂਫ਼ਾਨ ਆਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤੂਫਾਨ ਕੈਮਰੂਨ ਕਾਉਂਟੀ 'ਚ ਆਇਆ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ, ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਕੈਮਰੂਨ ਕਾਉਂਟੀ ਦੇ ਜੱਜ ਐਡੀ ਟ੍ਰੇਵਿਨੋ ਜੂਨੀਅਰ ਨੇ ਵੀ ਖੇਤਰ ਵਿਚ ਰਾਤ ਦਾ ਕਰਫਿਊ ਲਗਾ ਦਿਤਾ ਹੈ। ਇਸ ਦੇ ਤਹਿਤ ਜੋ ਲੋਕ ਉੱਥੇ ਨਹੀਂ ਰਹਿੰਦੇ ਹਨ, ਉਨ੍ਹਾਂ ਦੇ ਲਾਗੁਨਾ ਹਾਈਟਸ 'ਤੇ ਜਾਣ 'ਤੇ ਪਾਬੰਦੀ ਹੈ। ਸਵੇਰੇ ਚਾਰ ਵਜੇ ਤੂਫਾਨ ਆਇਆ। ਉਸ ਸਮੇਂ ਲੋਕ ਆਪਣੇ ਘਰਾਂ ਵਿਚ ਸੌਂ ਰਹੇ ਸਨ। ਟੈਕਸਾਸ ਵਿਚ ਕੈਮਰੂਨ ਕਾਉਂਟੀ ਵਿਚ ਸਭ ਤੋਂ ਵੱਧ ਗਰੀਬੀ ਦਰ ਹੈ ਅਤੇ ਉੱਥੇ ਘਰਾਂ ਦੀ ਹਾਲਤ ਵੀ ਮਾੜੀ ਹੈ।

ਟ੍ਰੇਵਿਨੋ ਨੇ ਕਿਹਾ ਕਿ 42 ਸਾਲਾ ਰੌਬਰਟੋ ਫਲੋਰਸ ਦੀ ਮੌਤ ਆਪਣੇ ਘਰ ਦੇ ਮਲਬੇ ਹੇਠ ਦੱਬਣ ਕਾਰਨ ਹੋਈ। ਮੌਸਮ ਸੇਵਾ ਦੇ ਅਨੁਸਾਰ, ਤੂਫਾਨ ਦੀ ਹਵਾ ਦੀ ਰਫ਼ਤਾਰ 138-177 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਇਸਨੂੰ EF1 ਤੂਫਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਤੂਫਾਨ ਕਰੀਬ ਦੋ ਤੋਂ ਚਾਰ ਮਿੰਟ ਤੱਕ ਆਇਆ ਪਰ ਇਸ ਨੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement