
ਆਸਟ੍ਰੇਲੀਆ 'ਚ ਰਹਿੰਦੇ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਲਈ ਦੋ ਪ੍ਰਸਿੱਧ ਤੇ ਤਜ਼ਰਬੇਕਾਰ ਮਾਈਗ੍ਰੇਸ਼ਨ ਏਜੰਟਾਂ
ਬ੍ਰਿਸਬੇਨ, : ਆਸਟ੍ਰੇਲੀਆ 'ਚ ਰਹਿੰਦੇ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਲਈ ਦੋ ਪ੍ਰਸਿੱਧ ਤੇ ਤਜ਼ਰਬੇਕਾਰ ਮਾਈਗ੍ਰੇਸ਼ਨ ਏਜੰਟਾਂ ਨੇ ਸਾਂਝੀ ਭਾਈਵਾਲਤਾ ਨਾਲ ਬ੍ਰਿਸਬੇਨ ਸ਼ਹਿਰ ਵਿੱਕਮ ਸਟਰੀਟ ਫ਼ੋਰਟੀਟਿਊਡ ਵੈਲੀ ਵਿਚ ਅਪਣਾ ਨਵਾਂ ਦਫ਼ਤਰ ਖੋਲ੍ਹਿਆ ਹੈ, ਜਿਸ ਦੀਆਂ ਸੇਵਾਵਾਂ 28 ਮਈ ਤੋਂ ਸੰਪੂਰਨ ਰੂਪ ਵਿਚ ਸ਼ੁਰੂ ਕਰ ਦਿਤੀਆਂ ਗਈਆਂ ਹਨ।
ਬੁਲਜ਼ ਆਈ ਕੰਸਲਟੈਂਟਸ ਦੇ ਸੰਚਾਲਕ ਅਮਨਪ੍ਰੀਤ ਭੰਗੂ ਅਤੇ ਐਜੂਕੇਸ਼ਨ ਅੰਬੈਂਸੀ ਦੇ ਸੰਚਾਲਕ ਸੌਰਭ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 28 ਮਈ ਦੀ ਸਵੇਰ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਉਚੇਚੇ ਤੌਰ 'ਤੇ ਬ੍ਰਾਂਚ ਦਾ ਉਦਘਾਟਨ ਅਪਣੇ ਕਰ ਕਮਲਾਂ ਨਾਲ ਕੀਤਾ। ਅਮਨ ਭੰਗੂ ਅਤੇ ਸੌਰਭ ਅਗਰਵਾਲ ਰਜਿਸਟਰਡ ਏਜੰਟ ਹਨ, ਜਿਨ੍ਹਾਂ ਨੂੰ ਲੰਮੇ ਸਮੇਂ ਤੋਂ
ਇਮੀਗ੍ਰੇਸ਼ਨ ਸੇਵਾਵਾਂ ਵਿਚ ਮਹਾਰਥ ਹਾਸਲ ਹੈ। ਇੰਮੀਗ੍ਰੇਸਨ ਤੋਂ ਇਲਾਵਾ ਇਸ ਨਵੀਂ ਬ੍ਰਾਂਚ ਵਿਚ ਬੁਲਸ ਆਈ ਲਾਅਰਜ਼ ਦਾ ਵੀ ਗਠਨ ਕੀਤਾ ਗਿਆ ਹੈ, ਜਿਥੇ ਕਾਨੂੰਨੀ ਮਸਲਿਆਂ ਸਬੰਧੀ ਵੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕਾਨੂੰਨੀ ਮਸਲਿਆਂ ਸਬੰਧੀ ਦੇਖ-ਰੇਖ ਸ਼ਹਿਰ ਦੇ ਉੱਘੇ ਤੇ ਪਰਾਣੇ ਵਕੀਲ ਪ੍ਰਵੀਨ ਗੁਪਤਾ ਕਰਨਗੇ।