ਬ੍ਰਿਟੇਨ 'ਚ ਭਾਰਤੀ 'ਤੇ ਨਸਲੀ ਟਿਪਣੀ
Published : Jun 14, 2018, 4:13 am IST
Updated : Jun 14, 2018, 4:13 am IST
SHARE ARTICLE
Rikesh Advani
Rikesh Advani

ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ

ਲੰਦਨ,  : ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਮੀਡੀਆ ਰੀਪੋਰਟ ਮੁਤਾਬਕ ਰਿਕੇਸ਼ ਅਡਵਾਨੀ ਨਾਂ ਦੇ ਇਸ ਵਿਦਿਆਰਥੀ ਨੂੰ ਇਕ ਗੋਰੇ ਨੇ ਚੀਕ ਕੇ ਕਿਹਾ, ''ਬ੍ਰੈਗਜ਼ਿਟ, ਗੋ ਬੈਕ ਹੋਮ।'' ਵਿਦਿਆਰਥੀ ਦਾ ਦੋਸ਼ ਇੰਨਾ ਸੀ ਕਿ ਉਸ ਨੇ ਇਜ਼ਾਬ ਪਹਿਨੀ ਇਕ ਔਰਤ 'ਤੇ ਗੋਰੇ ਵਿਅਕਤੀ ਦੀ ਟਿਪਣੀ ਦਾ ਵਿਰੋਧ ਕੀਤਾ ਸੀ।

'ਕੈਂਬ੍ਰਿਜ਼ ਨਿਊਜ਼' ਮੁਤਾਬਕ ਕੈਂਬ੍ਰਿਜ ਯੂਨੀਵਰਸਟੀ 'ਚ ਰਾਜਨੀਤੀ ਵਿਗਿਆਨ ਦੇ 28 ਸਾਲਾ ਵਿਦਿਆਰਥੀ ਰਿਕੇਸ਼ ਅਡਵਾਨੀ ਨੇ ਮਹਿਲਾ 'ਤੇ ਕੀਤੀ ਉਕਤ ਗੋਰੇ ਵਿਅਕਤੀ ਦੀ ਟਿੱਪਣੀ ਦਾ ਵਿਰੋਧ ਕੀਤਾ ਸੀ।  ਅਡਵਾਨੀ ਨੇ ਕਿਹਾ, ''ਮੈਂ ਜੋ ਸੁਣਿਆ ਉਸ ਤੋਂ ਮੈਂ ਪੂਰੀ ਤਰ੍ਹਾਂ ਨਾਰਾਜ਼ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 2018 ਵਿਚ ਲੋਕ ਅਜਿਹੇ ਵੀ ਹੋ ਸਕਦੇ ਹਨ। ਮੈਂ ਸਭ ਤੋਂ ਪਹਿਲਾਂ ਉਸ ਨੂੰ ਨਿਮਰਤਾ ਨਾਲ ਰੋਕਿਆ ਪਰ ਉਹ ਚੀਕਦਾ ਗਿਆ ਅਤੇ 'ਗੋ ਬੈਕ ਹੋਮ' ਕਹਿੰਦਾ ਰਿਹਾ।''

ਬੇਘਰ ਲੋਕਾਂ ਲਈ ਚੈਰਿਟੀ ਚਲਾਉਣ ਵਾਲੇ ਅਡਵਾਨੀ ਨੇ ਕਿਹਾ, ''ਉਸ ਸਥਿਤੀ ਵਿਚ ਕੋਈ ਵੀ ਇਨਸਾਨ ਅਪਣੀ ਗਲਤੀ ਸਵੀਕਾਰ ਕਰੇਗਾ ਪਰ ਉਹ ਬੇਵਜ੍ਹਾ ਮੇਰੇ 'ਤੇ ਭੜਕ ਉਠਿਆ।''  ਅਡਵਾਨੀ ਨੇ ਦਸਿਆ ਕਿ ਜਦੋਂ ਉਸ ਨੇ ਨਸਲੀ ਅਤੇ ਲਿੰਗ ਭੇਦ ਵਾਲੀ ਟਿਪਣੀਆਂ ਦਾ ਵਿਰੋਧ ਕੀਤਾ ਤਾਂ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿਤਾ ਅਤੇ ਇਸ ਗੱਲ ਤੋਂ ਉਹ ਨਿਰਾਸ਼ ਹਨ। ਉਧਰ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਜਾਂਚ ਚਲ ਰਹੀ ਹੈ। ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement