ਮੱਛੀ ਫੜਨ ਵਾਲੀ ਕਿਸ਼ਤੀ 'ਚ ਇਟਲੀ ਜਾ ਰਹੇ ਸਨ 750 ਪ੍ਰਵਾਸੀ
ਦੱਖਣੀ ਗ੍ਰੀਸ ਦੇ ਤੱਟ 'ਤੇ ਦਰਜਨਾਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਮੱਛੀ ਫੜਨ ਵਾਲੀ ਕਿਸ਼ਤੀ ਪਲਟ ਗਈ। ਇਸ 'ਚ 59 ਪ੍ਰਵਾਸੀਆਂ ਦੀ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਪਹੁੰਚੇ ਜੇਪੀ ਨੱਡਾ, ਕਿਹਾ- 'ਮੋਦੀ ਸਰਕਾਰ ਦੇ 9 ਸਾਲ ਚੰਗੇ ਸ਼ਾਸਨ ਦੇ ਰਹੇ, ਜੋ ਕਿਹਾ ਉਹ ਕੀਤਾ'
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਗ੍ਰੀਸ ਦੇ ਦੱਖਣੀ ਪੇਲੋਪੋਨੀਸ ਖੇਤਰ ਤੋਂ ਲਗਭਗ 75 ਕਿਲੋਮੀਟਰ ਦੱਖਣ-ਪੱਛਮ ਵਿਚ ਵਾਪਰੀ। ਇਸ ਦੇ ਲਈ ਇਲਾਕੇ 'ਚ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ ਹੈ।
ਇਹ ਵੀ ਪੜ੍ਹੋ: ਮੋਗਾ 'ਚ ਵਪਾਰੀ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਦੀ ਜੇਬ 'ਚੋਂ ਖ਼ੁਦਕੁਸ਼ੀ ਨੋਟ ਹੋਇਆ ਬਰਾਮਦ
ਇਸ ਬਚਾਅ ਮੁਹਿੰਮ 'ਚ 6 ਤੱਟ ਰੱਖਿਅਕ ਜਹਾਜ਼, 1 ਜਲ ਸੈਨਾ ਦਾ ਜਹਾਜ਼, 1 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ, 1 ਏਅਰ ਫੋਰਸ ਹੈਲੀਕਾਪਟਰ, ਕਈ ਨਿੱਜੀ ਜਹਾਜ਼ ਅਤੇ ਯੂਰਪੀਅਨ ਯੂਨੀਅਨ ਦੀ ਸਰਹੱਦ ਸੁਰੱਖਿਆ ਏਜੰਸੀ, ਫਰੰਟੈਕਸ ਦਾ ਇਕ ਡਰੋਨ ਲਗਾਇਆ ਗਿਆ ਹੈ।
ਰਾਤ ਨੂੰ ਵਾਪਰੀ ਇਸ ਘਟਨਾ ਤੋਂ ਹੁਣ ਤੱਕ 104 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹੁਣ ਤੱਕ 32 ਲਾਸ਼ਾਂ ਬਰਾਮਦ ਹੋਈਆਂ ਹਨ। ਗ੍ਰੀਸ ਤੱਟ ਰੱਖਿਅਕ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਹੋਰ ਲੋਕ ਲਾਪਤਾ ਹਨ। ਮੁੱਢਲੀ ਜਾਣਕਾਰੀ ਅਨੁਸਾਰ ਕਿਸ਼ਤੀ ਪੂਰਬੀ ਲੀਬੀਆ ਤੋਂ ਰਵਾਨਾ ਹੋ ਕੇ ਇਟਲੀ ਜਾ ਰਹੀ ਸੀ। ਇਟਲੀ ਦੇ ਕੋਸਟ ਗਾਰਡ ਨੇ ਮੰਗਲਵਾਰ ਨੂੰ ਯੂਨਾਨ ਦੇ ਅਧਿਕਾਰੀਆਂ ਨੂੰ ਜਹਾਜ਼ ਬਾਰੇ ਸੂਚਿਤ ਕੀਤਾ।