
ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਵਾਪਰੀ
ਨਿਊਯਾਰਕ - ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸਟੋਰ 'ਤੇ ਲੁੱਟ ਦੀ ਨੀਯਤ ਨੂੰ ਲੈ ਕੇ ਗੋਲੀਬਾਰੀ ਹੋਈ। ਇਸ ਗੋਲੀਬਾਰੀ 'ਚ ਸਟੋਰ 'ਤੇ ਕੰਮ ਕਰਨ ਵਾਲੇ ਭਾਰਤ ਤੋਂ ਹਰਿਆਣਾ ਨਾਲ ਸਬੰਧ ਰੱਖਣ ਵਾਲੇ 20 ਸਾਲਾ ਨੌਜੁਆਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 16 ਸਾਲਾ ਹਥਿਆਰਬੰਦ ਲੁਟੇਰੇ ਦੇ ਸ਼ੱਕੀ ਦੀ ਵੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜੁਆਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਨੌਜੁਆਨ ਅਤੇ ਹਥਿਆਰਬੰਦ ਲੁਟੇਰੇ ਨੇ ਇਕ-ਦੂਜੇ 'ਤੇ ਗੋਲੀਆਂ ਚਲਾਈਆਂ।
ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸਟੋਰ ’ਤੇ ਕੰਮ ਕਰਨ ਵਾਲੇ ਨੌਜੁਆਨ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਲੁੱਟ ਦੌਰਾਨ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਵਾਪਰੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਸਿੰਘ ਵਜੋਂ ਕੀਤੀ।
ਪੁਲਿਸ ਨੇ 16 ਸਾਲਾ ਸ਼ੱਕੀ ਲੁਟੇਰੇ ਨੌਜੁਆਨ ਨੂੰ ਪਾਰਕਿੰਗ ਵਿਚ ਪਾਇਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਅੰਦਰ ਮ੍ਰਿਤਕ ਪਾਇਆ ਗਿਆ। ਨੌਜੁਆਨ ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਮਾਲਕ ਪ੍ਰਤਾਪ ਸਿੰਘ ਦਾ ਪੁੱਤਰ ਸੀ। ਮ੍ਰਿਤਕ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਪੁੱਤਰ ਦੇ ਪਿਤਾ ਪ੍ਰਤਾਪ ਸਿੰਘ ਨੇ ਕਿਹਾ ਕਿ "ਮੇਰੀ ਪਤਨੀ ਘਰ ਵਿਚ ਮਰ ਰਹੀ ਹੈ। ਜੇਕਰ ਮੈਨੂੰ ਇੱਕ-ਦੋ ਦਿਨਾਂ ਵਿਚ ਕ੍ਰਿਸ਼ਨ ਸਿੰਘ ਦੀ ਲਾਸ਼ ਨਾ ਮਿਲੀ, ਤਾਂ ਉਹ ਵੀ ਦੁਨੀਆਂ ਤੋਂ ਚਲੀ ਜਾਵੇਗੀ। ਪਿਤਾ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਸਿਰਫ਼ ਆਪਣੇ ਪੁੱਤਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਦੇਸ਼ ਉਸ ਦੀ ਜਨਮ ਭੂਮੀ 'ਤੇ ਲੈ ਜਾਣਾ ਚਾਹੁੰਦਾ ਹੈ ਜਿਥੇ ਉਸ ਦਾ ਅੰਤਿਮ ਸਸਕਾਰ ਹੋ ਸਕੇ।