ਸੁਤੰਤਰਤਾ ਦਿਵਸ 'ਤੇ ਪਾਕਿਸਤਾਨ ਰੇਂਜਰਸ ਨੇ BSF ਦਾ ਕਰਵਾਇਆ ਮੂੰਹ ਮਿੱਠਾ
Published : Aug 14, 2021, 1:17 pm IST
Updated : Aug 14, 2021, 3:50 pm IST
SHARE ARTICLE
Attari Wagah border
Attari Wagah border

ਇਤਿਹਾਸਕ ਮੌਕਿਆਂ ‘ਤੇ ਸਾਂਝੀ ਹੁੰਦੀ ਹੈ ਮਿਠਾਈ

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਪਾਕਿਸਤਾਨ ਦੇ ਸੁਤੰਤਰਤਾ ਦਿਵਸ ਦੀ ਖੁਸ਼ੀ ਵਿੱਚ ਪਾਕਿਸਤਾਨ ਰੇਂਜਰਸ ਨੇ ਬੀਐਸਐਫ ਨੂੰ ਮਿਠਾਈਆਂ ਦੇ ਕੇ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ। ਇਸ ਮੌਕੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਹਸਨ ਨੇ ਬੀਐਸਐਫ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈਆਂ ਦਿੱਤੀਆਂ ਅਤੇ ਹੱਥ ਮਿਲਾ ਕੇ ਆਜ਼ਾਦੀ ਦਿਵਸ ਦੀ ਵਧਾਈਆਂ ਦਿੱਤੀਆਂ।

Attari Wagah borderAttari Wagah border

 

ਇਸ ਮੌਕੇ ‘ਤੇ ਬੀਐਸਐਫ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਅਜਿਹਾ ਰਿਵਾਜ਼ ਚੱਲ ਰਿਹਾ ਹੈ ਅਤੇ ਪਾਕਿ ਰੇਂਜਰਾਂ ਨੇ ਅੱਜ 14 ਅਗਸਤ ਨੂੰ ਬੀਐਸਐਫ ਨੂੰ ਮਠਿਆਈਆਂ ਵੰਡੀਆਂ।  ਇਸ ਮੌਕੇ ਬੋਲਦਿਆਂ ਬੀਐਸਐਫ ਕਮਾਂਡੈਂਟ ਜਸਬੀਰ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਰਸਮਾਂ ਮੁਤਾਬਕ ਦੇਸ਼ ਦੇ ਇਤਿਹਾਸਕ ਮੌਕਿਆਂ ਤੇ ਫੌਜੀ ਅਧਿਕਾਰੀ ਇਕ ਦੂਸਰੇ ਨੂੰ ਮਿਠਾਈ ਭੇਂਟ ਕਰਦੇ ਹਨ।

Attari Wagah borderAttari Wagah border

 

ਕੋਰੋਨਾ ਮਹਾਂਮਾਰੀ ਦੇ ਕਾਰਨ, ਲੰਬੇ ਸਮੇਂ ਤੋਂ ਸਰਹੱਦਾਂ ਬੰਦ ਸਨ  ਤੇ ਇੱਕ ਦੂਜੇ ਦੇਸ਼ ਵਿੱਚ ਕੋਈ ਵਟਾਂਦਰਾ ਨਹੀਂ ਕੀਤਾ ਗਿਆ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕਾਫ਼ੀ ਘੱਟ ਗਿਆ ਹੈ। ਹੁਣ ਭਲਕੇ 15 ਅਗਸਤ ਨੂੰ ਸਵੇਰੇ 11 ਵਜੇ ਬੀਐਸਐਫ ਵੀ ਭਾਰਤ ਦੀ ਆਜ਼ਾਦੀ ਦੇ ਜਸ਼ਨ ਤੇ ਪਾਕਿ ਰੇਂਜਰਾਂ ਨੂੰ ਮਠਿਆਈਆਂ ਦਿੱਤੀਆਂ ਜਾਣਗੀਆਂ। 

 

Attari Wagah borderAttari Wagah border

 

ਇਸ ਤੋਂ ਇਲਾਵਾ ਅਟਾਰੀ ਦੀ ਜੁਆਇੰਟ ਚੈੱਕ ਪੋਸਟ (ਜੇ.ਸੀ.ਪੀ.) ਤੇ ਰਿਟ੍ਰੀਟ ਸੈਰੇਮਨੀ ਦੀ ਵੀ ਪਰੰਪਰਾ ਹੈ। ਇਸ ਦੌਰਾਨ 'ਭਾਰਤ ਮਾਤਾ ਕੀ ਜੈਅ', ਹਰ ਪਾਸੇ 'ਵੰਦੇਮਾਤਰਮ' ਤੇ ਢੋਲ ਦੀ ਥਾਪ 'ਤੇ 'ਭਾਰਤ ਮਾਤਾ ਕੀ ਜੈਅ' ਦੇ ਨਾਅਰੇ ਖ਼ੂਬ ਗੁੰਜਦੇ ਹਨ। ਇਸ ਦੌਰਾਨ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਦਾ ਜੋਸ਼ ਦਿਖਾਈ ਦਿੰਦਾ ਹੈ। ਬੀਟਿੰਗ ਰਿਟ੍ਰੀਟ ਸੇਰੇਮਨੀ ਦੀ ਸ਼ੁਰੂਆਤ ਸਾਲ 1959 'ਚ ਹੋਈ ਸੀ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement