
ਫਿਲਮ ਦੇ ਹੀਰੋ ਸੁਪਰਸਟਾਰ ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ।
ਚੰਡੀਗੜ੍ਹ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਰਿਲੀਜ਼ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਇਸ ਫਿਲਮ ਦੇਖੀ ਅਤੇ ਇਸ ਦੀ ਤਾਰੀਫ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੇ ਹੀਰੋ ਸੁਪਰਸਟਾਰ ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ।
photo
CM ਮਾਨ ਨੇ ਟਵੀਟ 'ਚ ਲਿਖਿਆ,''ਅੱਜ ''ਲਾਲ ਸਿੰਘ ਚੱਢਾ'' ਫ਼ਿਲਮ ਦੇਖਣ ਦਾ ਮੌਕਾ ਮਿਲਿਆ। ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਕੋਮਲ ਦਿਲਾਂ 'ਚ ਨਫ਼ਰਤ ਦੇ ਬੀਜ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਹੈ ਇਹ ਫ਼ਿਲਮ। ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ।''
ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ
ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਮਗਰੋਂ ਸਪੀਕਰ ਸੰਧਵਾਂ ਨੇ ਆਪਣੇ ਸਾਥੀਆਂ ਨਾਲ ਫੋਟੋ ਸਾਂਝੀ ਕਰਦਿਆਂ ਲਿਖਿਆ, “ਫ਼ਿਲਮ ਦੇਖ ਕੇ ਮਹਿਸੂਸ ਹੋਇਆ ਕਿ ਨਿਰਮਲ ਤੇ ਭੋਲੋ ਭਾਲੇ ਮਨੁੱਖ ਦੀ ਮਦਦ ਕੁਦਰਤ ਆਪ ਕਰਦੀ ਹੈ। ਧਰਮ ਇਕ ਚੰਗੀ ਜੀਵਨ ਜਾਂਚ ਹੈ ਪਰ ਜਦੋਂ ਕੁਝ ਗਲਤ ਲੋਕ ਧਰਮ ਨੂੰ ਨਫ਼ਰਤ ਫੈਲਾਉਣ ਲਈ ਵਰਤਦੇ ਨੇ ਤਾਂ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ। ਸਾਨੂੰ ਇਸ ਨਫ਼ਰਤ ਦੇ ‘ਮਲੇਰੀਏ’ ਤੋਂ ਬਚਣਾ ਚਾਹੀਦਾ ਹੈ।"