Italy News: ਇਟਲੀ ਦੇ ਫੀਰੈਂਸੇ ਸ਼ਹਿਰ ਵਿੱਚ ਸਿੱਖ ਫੌਜੀਆਂ ਨੂੰ 80ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਗਈ ਸ਼ਰਧਾਜਲ਼ੀ
Published : Aug 14, 2024, 3:59 pm IST
Updated : Aug 14, 2024, 3:59 pm IST
SHARE ARTICLE
Tributes were given to Sikh soldiers on the occasion of the 80th Martyrdom Day in the city of Florence, Italy
Tributes were given to Sikh soldiers on the occasion of the 80th Martyrdom Day in the city of Florence, Italy

Italy News: ਫੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜ਼ਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ।

 

Italy News: ਮਿਲਾਨ (ਦਲਜੀਤ ਮੱਕੜ) ਇਟਲੀ ਦੇ ਫੀਰੈਂਸੇ ਸ਼ਹਿਰ ਵਿਖੇ ਸਿੱਖ ਫੌਜੀਆਂ ਦਾ 80ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਾਜਿ) ਇਟਲੀ ਦੁਆਰਾ ਫੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਦੇ ਨਾਲ ਕੇ ਮਿਲ ਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। 

ਫੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜ਼ਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਵਲੋਂ ਫੀਰੈਂਸੇ ਸ਼ਹਿਰ ਵਿਚ ਸਿੱਖ ਫੌਜੀ ਜੋ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ।  

ਉਹਨਾਂ ਦੇ 80ਵੇਂ ਸ਼ਹੀਦੀ ਦਿਵਸ ’ਤੇ ਇਹ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ’ਚ ਜਾਪ ਕੀਤੇ ਗਏ। ਭਾਈ ਸੇਵਾ ਸਿੰਘ ਫੌਜੀ ਨੇ ਅਰਦਾਸ ਕੀਤੀ। ਉਪਰੰਤ ਫੀਰੈਂਸੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਵਲੋਂ ਇਟਲੀ ਨੇ ਫੀਰੈਂਸੇ ਅਤੇ ਅਰੇਸੋ ਦੀ ਸੰਗਤ ਨਾਲ ਰਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ। 

ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਵਾਲਿਆਂ ਵਿਚ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਗੁਰਮੇਲ ਸਿੰਘ ਭੱਟੀ ਪ੍ਰਧਾਨ ਵੈਲਫੇਅਰ ਰਾਜਪੂਤ ਸੁਸਾਇਟੀ, ਜਸਵੀਰ ਸਿੰਘ ਧਨੋਤਾ, ਪਰਮਿੰਦਰ ਸਿੰਘ, ਚਰਨਜੀਤ ਸਿੰਘ ਫੀਰੈਂਸਾ,  ਗੋਗਾ ਸਿੰਘ ਫੀਰੈਂਸਾ, ਬਲਵਿੰਦਰ ਸਿੰਘ ਆਰੇਸੋ, ਬਖਤੌਰ ਸਿੰਘ, ਗੁਰਵਿੰਦਰ ਸਿੰਘ, ਸ .ਚੀਮਾ ਤੇ ਦੀਪ ਸਿੰਘ ਸ਼ਾਮਲ ਹੋਏ।  

ਫੀਰੈਂਸੇ ਸੰਗਤ ਵਲੋਂ ਬਾਹਰੋਂ ਆਈ ਸੰਗਤ ਨੂੰ ਗੁਰੂ ਕਾ ਲੰਗਰ ਵੀ ਵਰਤਾਇਆ।  ਦੂਸਰੇ ਪਾਸੇ 11 ਅਗਸਤ ਨੂੰ ਕਮੂਨੇ ਦੀ ਫੀਰੈਂਸੇ ਨੇ ਵੀ ਆਪਣਾ 80ਵਾਂ ਆਜਾਦੀ ਦਿਵਸ ਮਨਾਇਆ। ਫੀਰੈਂਸੇ ਦੀ ਮੇਅਰ ਸਾਰਾ ਫੁਨਾਰੋ ਨੇ ਵੀ ਆਪਣੇ ਭਾਸ਼ਨ ’ਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਆ ਕੇ ਸਿੱਖ ਸਾਡੇ ਅਜਾਦੀ ਦਿਵਸ ਵਿਚ ਸ਼ਾਮਲ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement