
ਸਿਰਫ਼ ਬੜੀ ਕੰਪਨੀਆਂ ਹੀ ਨਹੀਂ ਬਲਕਿ ਛੋਟੀ ਕੰਪਨੀਆਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ
ਨਵੀਂ ਦਿੱਲੀ: ਹਾਲਾਤ ਇਹ ਹੈ ਕਿ ਦੁਨੀਆ ਦੀ 75% ਕੰਪਨੀਆਂ ਨੂੰ ਕਾਬਿਲ ਕਰਮਚਾਰੀ ਹੀ ਨਹੀਂ ਮਿਲ ਪਾ ਰਹੇ ਹਨ। ਭਾਰਤ ਵਿਚ ਇਹ ਅੰਕੜਾ 83% ਹੈ। ਮੈਨਪਾਵਰ ਗਰੁੱਪ ਦੁਆਰਾ 40 ਦੇਸ਼ਾਂ ਵਿਚ 40 ਹਜ਼ਾਰ ਤੋਂ ਜ਼ਿਆਦਾ ਕੰਪਨੀਆਂ ਉੱਤੇ ਕੀਤੇ ਗਏ INDIA'S 2022 TALENT SHORTAGE ਸਰਵੇ ਵਿਚ ਇਹ ਸਾਹਮਣੇ ਆਇਆ ਕਿ ਇਸ ਮੁਤਬਕ Construction Industry ਵਿਚ ਸਭ ਤੋਂ ਜ਼ਿਆਦਾ 75% Manufacturing, IT ਅਤੇ ਰਿਟੇਲ ਵਿਚ 84-84% ਕੰਪਨੀਆਂ ਯੋਗ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ
1. ਕੇਂਦਰ ਸਰਕਾਰ ਨੇ ਲੋਕ ਸਭਾ ’ਚ ਕਿਹਾ ਸੀ ਕਿ ਦੇਸ਼ ’ਚ ਪੜੇ-ਲਿਖੇ ਲੋਕਾਂ ਦੀ ਬੇਰੁਜ਼ਗਾਰੀ ਦਰ 17% ਤੇ ਅਨਪੜਾ ਦੀ 0.6% ਹੈ।
2. ਕੋਰੋਨਾ ਦੀ ਪਹਿਲੀ ਲਹਿਰ ਵਿਚ ਕਰੀਬ 27 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਸੀ।
3. ਇੱਕ ਰਿਪੋਰਟ ਮੁਤਾਬਕ ਅਪਰੈਲ-ਜੂਨ 2022 ਤਿਮਾਹੀ ਦੇ ਦੌਰਾਨ ਬੇਰੁਜ਼ਗਾਰੀ ਦੀ ਦਰ 7.6%ਰਿਕਾਰਡ ਕੀਤੀ ਗਈ।
4. National Employability Report for Engineers ਦੇ ਮੁਤਾਬਕ ਦੇਸ਼ ਦੇ 98.5% ਇੰਜੀਨੀਅਰ ਭਵਿੱਖ ਵਿਚ ਆਉਣ ਵਾਲੀ ਨਵੀਂ ਨੌਕਰੀਆਂ ਦੇ ਯੋਗ ਨਹੀਂ ਹਨ।
ਇਹ ਨਹੀ ਹੈ ਕਿ ਸਿਰਫ਼ ਬੜੀ ਕੰਪਨੀਆਂ ਹੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਬਲਕਿ ਛੋਟੀ ਕੰਪਨੀਆਂ ਦਾ ਵੀ ਇਹੀ ਹਾਲ ਹੈ। 40 ਦੇਸ਼ਾਂ ਦੀ ਸੂਚੀ ਵਿਚ ਟੈਲੇਂਟ ਦੀ ਸਭ ਤੋਂ ਜ਼ਿਆਦਾ ਕਮੀ ਤਾਇਵਾਨ ਵਿਚ ਹੈ ਕਿਉਂਕਿ ਉੱਥੋਂ ਦੀ 88% ਕੰਪਨੀਆਂ ਨੂੰ ਯੋਗ ਲੋਕ ਨਹੀਂ ਮਿਲ ਰਹੇ। ਇਸੀ ਤਰ੍ਹਾਂ ਪੁਰਤਗਾਲ ਵਿਚ ਇਹ ਅੰਕੜਾ 85% ਅਤੇ ਸਿੰਘਾਪੁਰ ਵਿਚ 84% ਹੈ। ਇਸ ਸੂਚੀ ਵਿਚ ਹੋਰ ਵੀ ਕਈ ਦੇਸ਼ ਸ਼ਾਮਲ ਹਨ ਜਿੱਥੇ ਕੰਪਨੀਆਂ ਨੂੰ ਯੋਗ ਕਰਮਚਾਰੀ ਨਹੀਂ ਮਿਲ ਰਹੇ।