Palestine News : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ

By : BALJINDERK

Published : Nov 14, 2024, 6:39 pm IST
Updated : Nov 14, 2024, 6:39 pm IST
SHARE ARTICLE
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ

Palestine News : ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਦੂਤ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ

Palestine News : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਦੂਤ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।  ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਫਲਸਤੀਨ ਨੂੰ ਜਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਪੰਜਾਬ ਨੇ ਪਹਿਲਾਂ ਹੀ ਸਾਹਮਣਾ ਕੀਤਾ ਹੈ, ਅਸੀਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਨੇ ਕਿਹਾ ਕਿ  ਜੰਗ ਰੁਕਣੀ ਚਾਹੀਦੀ ਹੈ, ਗਾਜ਼ਾ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਇੱਕ ਕਾਲਾ ਇਤਿਹਾਸ ਹੈ, ਛੋਟੇ-ਛੋਟੇ ਬੱਚੇ ਮਾਰੇ ਜਾ ਰਹੇ ਹਨ, ਮਨੁੱਖੀ ਸੰਕਟ ਪੈਦਾ ਹੋ ਗਿਆ ਹੈ, ਅਸੀਂ ਇਸ ਨੂੰ ਇੱਕ ਕਾਲਾ ਅਧਿਆਏ ਮੰਨਦੇ ਹਾਂ, ਪੰਜਾਬ ਨੇ ਜੋ ਮਨੁੱਖਤਾ ਦਾ ਕਤਲੇਆਮ ਦੇਖਿਆ ਹੈ, ਪੰਜਾਬ ਦੀ ਸਿੱਖ ਕੌਮ ਅਤੇ ਇਥੇ ਵੀ ਸਾਡੇ ਲੋਕ ਹਨ। ਉਨ੍ਹਾਂ ਲਈ ਭਾਵੇਂ ਪੰਜ ਲੱਖ ਰੁਪਏ ਦੀ ਇੱਕ ਛੋਟੀ ਜਿਹੀ ਮਦਦ ਦਿੱਤੀ ਹੈ।  ਪਰ ਸਾਨੂੰ, ਦੁਨੀਆਂ ਦੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਮਦਦ ਮਾਰਵਾਨ ਮੁਨਸ਼ੀ ਨੂੰ ਦਿੱਤੀ ਹੈ।

ਭਾਰਤ ਸਰਕਾਰ ਦੀ ਪਹਿਲਾਂ ਦੀ ਰਣਨੀਤੀ ਫਲਸਤੀਨ ਦੇ ਨਾਲ ਖੜ੍ਹਨ ਦੀ ਰਹੀ ਹੈ। ਅਸੀਂ UNO ਨੂੰ ਅਪੀਲ ਕਰਦੇ ਹਾਂ ਕਿ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

(For more news apart from Kirti Kisan Union meeting was held at Palestine Embassy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement