
ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ
ਇਸਲਾਮਾਬਾਦ: ਬੜਬੋਲੇ ਮੰਤਰੀ ਵਜੋਂ ਜਾਣੇ ਜਾਂਦੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਸ ਕਾਰਨ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।
Sheikh Rashid Ahmed
ਪਾਕਿਸਤਾਨ ਦੇ ਅਖਬਾਰ 'ਡਾਨ' ਦੀ ਰਿਪੋਰਟ ਅਨੁਸਾਰ ਤਨਖਾਹ ਵਾਧੇ ਲਈ ਵਿਰੋਧ ਕਰ ਰਹੇ ਸਰਕਾਰੀ ਕਰਮਚਾਰੀਆਂ 'ਤੇ ਪਾਕਿਸਤਾਨ ਪੁਲਿਸ ਵੱਲੋਂ ਅੱਥਰੂ ਗੈਸ ਜਾਰੀ ਕਰਨ ਦੀ ਘਟਨਾ ਤੋਂ ਕੁਝ ਦਿਨ ਬਾਅਦ, ਸ਼ੇਖ ਰਾਸ਼ਿਦ ਨੇ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਸੀ ਕਿਉਂਕਿ ਅੱਥਰੂ ਗੈਸ ਦੀ ਸਮੇਂ ਤੋਂ ਵਰਤੋਂ ਨਹੀਂ ਕੀਤੀ ਗਈ ਸੀ।'
Sheikh Rashid Ahmed
ਰਾਸ਼ਿਦ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ 'ਤੇ ਸਿਰਫ ਕੁਝ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਸੀ, ਜ਼ਿਆਦਾ ਨਹੀਂ। ਡਾਨ ਦੀ ਖ਼ਬਰ ਅਨੁਸਾਰ, ਸਰਕਾਰੀ ਕਮੇਟੀ ਦਾ ਹਿੱਸਾ ਰਹੇ ਰਾਸ਼ਿਦ ਨੇ ਕਿਹਾ ਕਿ ਅਸਲ ਸਮੱਸਿਆ ਅੱਥਰੂ ਗੈਸ ਦੇ ਗੋਲੇ ਨਹੀਂ ਬਲਕਿ ਤਨਖਾਹ ਵਾਧੇ ਦੀ ਸੀ, ਜਿਸ ਕਾਰਨ ਮਹਿੰਗਾਈ ਦੇ ਇਸ ਸਮੇਂ 'ਚ ਖਜ਼ਾਨੇ 'ਤੇ ਅਰਬਾਂ ਰੁਪਏ ਦਾ ਭਾਰ ਪਵੇਗਾ।
Sheikh Rashid
10 ਫਰਵਰੀ ਨੂੰ ਪਾਕਿਸਤਾਨ ਪੁਲਿਸ ਨੇ ਸਰਕਾਰੀ ਕਰਮਚਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜੋ ਤਨਖਾਹ ਅਤੇ ਪੈਨਸ਼ਨ 'ਚ ਵਾਧਾ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਇਸ ਬੇਤੁਕੇ ਬਿਆਨ ਲਈ ਸ਼ੇਖ ਰਸ਼ੀਦ ਤੋਂ ਮੁਆਫੀ ਦੀ ਮੰਗ ਕੀਤੀ ਹੈ।