
Hamas & Israel News : ਬਦਲੇ ਵਿਚ ਇਜ਼ਰਾਈਲ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ
Hamas to release 3 Israeli hostages in sixth phase of release Latest News in Punjabi : ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ, ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ। ਰਿਹਾਅ ਕੀਤੇ ਗਏ ਤਿੰਨ ਪੁਰਸ਼ ਬੰਧਕਾਂ ਦੇ ਨਾਮ ਸਾਗੁਈ ਡੇਕੇਲ-ਚੇਨ, ਸਾਸ਼ਾ ਟ੍ਰੋਫਾਨੋਵ ਅਤੇ ਆਇਅਰ ਹੌਰਨ ਹਨ। ਹਮਾਸ ਹੁਣ ਤਕ 5 ਪੜਾਵਾਂ ਵਿਚ 16 ਇਜ਼ਰਾਈਲੀ ਅਤੇ 5 ਥਾਈ ਬੰਧਕਾਂ ਨੂੰ ਰਿਹਾਅ ਕਰ ਚੁਕਾ ਹੈ।
ਅੱਜ ਦੀ ਬੰਧਕਾਂ ਦੀ ਰਿਹਾਈ ਦੇ ਬਦਲੇ, ਇਜ਼ਰਾਈਲ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਨ੍ਹਾਂ ਵਿਚੋਂ 36 ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਬਾਕੀ 333 ਕੈਦੀਆਂ ਨੂੰ ਗਾਜ਼ਾ ਯੁੱਧ ਤੋਂ ਬਾਅਦ ਇਜ਼ਰਾਈਲ ਨੇ ਗ੍ਰਿਫ਼ਤਾਰ ਕੀਤਾ ਸੀ। ਤੁਹਾਨੂੰ ਦਸ ਦਈਏ ਕਿ 7 ਅਕਤੂਬਰ 2023 ਨੂੰ, ਹਜ਼ਾਰਾਂ ਹਮਾਸ ਲੜਾਕਿਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਅਤੇ 1200 ਲੋਕਾਂ ਨੂੰ ਮਾਰ ਦਿਤਾ। ਇਸ ਦੇ ਨਾਲ ਹੀ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਕੈਦੀਆਂ ਦੇ ਆਦਾਨ-ਪ੍ਰਦਾਨ ਲਈ ਇਹ ਸੌਦਾ 19 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਹ ਸੌਦਾ ਤਿੰਨ ਪੜਾਵਾਂ ਵਿਚ ਪੂਰਾ ਹੋਵੇਗਾ। ਇਸ ਵਿਚ, ਬੰਧਕਾਂ ਦਾ 42 ਦਿਨਾਂ ਲਈ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਇਹ ਤਿੰਨ ਪੜਾਅ ਇਸ ਪ੍ਰਕਾਰ ਹਨ।
ਪਹਿਲਾ ਪੜਾਅ : ਗਾਜ਼ਾ ਵਿਚ 19 ਜਨਵਰੀ ਤੋਂ 1 ਮਾਰਚ ਤਕ ਪੂਰੀ ਤਰ੍ਹਾਂ ਜੰਗਬੰਦੀ ਰਹੇਗੀ। ਹਮਾਸ 33 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ। ਇਜ਼ਰਾਈਲ ਹਰ ਰੋਜ਼ ਅਪਣੇ ਇਕ ਬੰਧਕ ਦੇ ਬਦਲੇ 33 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਹਰੇਕ ਇਜ਼ਰਾਈਲੀ ਮਹਿਲਾ ਸਿਪਾਹੀ ਲਈ, 50 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਦੂਜਾ ਪੜਾਅ: ਜੇ ਪਹਿਲੇ ਪੜਾਅ ਦੇ 16ਵੇਂ ਦਿਨ, ਯਾਨੀ 3 ਫ਼ਰਵਰੀ ਤਕ ਸੱਭ ਕੁੱਝ ਠੀਕ ਰਿਹਾ, ਤਾਂ ਦੂਜੇ ਪੜਾਅ ਦੀ ਯੋਜਨਾਬੰਦੀ 'ਤੇ ਚਰਚਾ ਸ਼ੁਰੂ ਹੋ ਜਾਵੇਗੀ। ਇਸ ਸਮੇਂ ਦੌਰਾਨ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਬਾਕੀ ਬਚੇ ਬੰਧਕਾਂ ਨੂੰ ਜੋ ਜ਼ਿੰਦਾ ਹਨ, ਰਿਹਾਅ ਕਰ ਦਿਤਾ ਜਾਵੇਗਾ। ਇਜ਼ਰਾਈਲ 1,000 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ, ਜਿਨ੍ਹਾਂ ਵਿਚੋਂ ਲਗਭਗ 190 ਕੈਦੀ 15 ਸਾਲਾਂ ਤੋਂ ਵੱਧ ਸਮੇਂ ਤੋਂ ਸਜ਼ਾ ਭੁਗਤ ਰਹੇ ਹਨ।
ਤੀਜਾ ਪੜਾਅ: ਇਸ ਸੌਦੇ ਦੇ ਆਖ਼ਰੀ ਪੜਾਅ ਵਿਚ ਗਾਜ਼ਾ ਨੂੰ ਮੁੜ ਵਸਾਇਆ ਜਾਵੇਗਾ। ਇਸ ਵਿਚ 3 ਤੋਂ 5 ਸਾਲ ਲੱਗਣਗੇ। ਹਮਾਸ ਦੀ ਬੰਦੀ ਅਧੀਨ ਮਾਰੇ ਗਏ ਬੰਧਕਾਂ ਦੀਆਂ ਲਾਸ਼ਾਂ ਵੀ ਇਜ਼ਰਾਈਲ ਨੂੰ ਸੌਂਪੀਆਂ ਜਾਣਗੀਆਂ।