
ਇਸ ’ਤੇ ਲਿਖਿਆ ਸੀ ‘ਨਾ ਅਸੀਂ ਭੁੱਲਾਂਗੇ, ਨਾ ਅਸੀਂ ਮਾਫ਼ ਕਰਾਂਗੇ’
ਤੇਲ ਅਵੀਵ : ਹਮਾਸ ਦੀ ਕੈਦ ਤੋਂ ਇਜ਼ਰਾਇਲੀ ਬੰਧਕਾਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਨੇ ਸਨਿਚਰਵਾਰ ਨੂੰ 369 ਫ਼ਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕਰ ਦਿਤਾ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਨ੍ਹਾਂ ਕੈਦੀਆਂ ਨੂੰ ਖ਼ਾਸ ਕਿਸਮ ਦੀ ਟੀ-ਸ਼ਰਟ ਪਹਿਨ ਕੇ ਰਿਹਾਅ ਕੀਤਾ ਗਿਆ ਹੈ। ‘ਅਸੀਂ ਨਾ ਭੁੱਲਾਂਗੇ ਅਤੇ ਨਾ ਹੀ ਮਾਫ਼ ਕਰਾਂਗੇ’ ਲਿਖਿਆ ਹੈ।
ਦਰਅਸਲ ਹਮਾਸ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਤੋਂ ਪਹਿਲਾਂ ਹਰ ਵਾਰ ਇਕ ਸਮਾਗਮ ਦਾ ਆਯੋਜਨ ਕਰਦਾ ਹੈ। ਇਸ ਵਿਚ ਬੰਧਕਾਂ ਨੂੰ ਲਿਆਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਮਾਸ ਦੀ ਤਾਰੀਫ਼ ਲਈ ਬਣਾਇਆ ਜਾਂਦਾ ਹੈ। ਇਸ ਸਮਾਗਮ ਵਿਚ ਹਜ਼ਾਰਾਂ ਫਲਸਤੀਨੀ ਇਕੱਠੇ ਹੋਏ। ਇਸ ਨੂੰ ਲੈ ਕੇ ਇਜ਼ਰਾਈਲ ਨਾਰਾਜ਼ ਹੈ।
ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਲਈ ਇਹ ਸੌਦਾ 19 ਜਨਵਰੀ ਤੋਂ ਸ਼ੁਰੂ ਹੋਇਆ ਸੀ। ਇਹ ਸੌਦਾ ਤਿੰਨ ਪੜਾਵਾਂ ਵਿਚ ਪੂਰਾ ਹੋਵੇਗਾ। ਇਸ ਵਿਚ 42 ਦਿਨਾਂ ਤਕ ਬੰਧਕਾਂ ਦੀ ਅਦਲਾ-ਬਦਲੀ ਕੀਤੀ ਜਾਵੇਗੀ।