
4 ਲੋਕਾਂ ਦੀ ਮੌਤ, 2 ਜ਼ਖ਼ਮੀ
ਫਿਲੀਪੀਨ ਦੀ ਰਾਜਧਾਨੀ ਦੇ ਇਕ ਰਿਹਾਇਸ਼ੀ ਇਲਾਕੇ ’ਚ ਅੱਜ ਸਵੇਰੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਅਤੇ ਮੀਡੀਆ ਨੇ ਇਹ ਜਾਣਕਾਰੀ ਦਿਤੀ।
ਸਥਾਨਕ ਮੀਡੀਆ ਨੇ ਦਸਿਆ ਕਿ ਮੈਟਰੋ ਮਨੀਲਾ ਦੇ ਪਾਸੇ ਸ਼ਹਿਰ ਵਿਚ ਘਰਾਂ ਦੀ ਇਕ ਕਤਾਰ ਵਿਚ ਸਵੇਰ ਤੋਂ ਪਹਿਲਾਂ ਅੱਗ ਲੱਗ ਗਈ। ਇਕ ਰਿਪੋਰਟ ਅਨੁਸਾਰ, 4 ਲਾਸ਼ਾਂ ਪਹਿਲਾਂ ਹੀ ਕੱਢੀਆਂ ਜਾ ਚੁੱਕੀਆਂ ਹਨ ਅਤੇ 2 ਨਿਵਾਸੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।