
ਇਲਾਕੇ ਵਿਚ ਦੋ ਹਵਾਈ ਹਮਲਿਆਂ ਵਿਚ ਅੱਠ ਲਾਸ਼ਾਂ ਮਿਲੀਆਂ
ਕਾਹਿਰਾ : ਫਲਸਤੀਨੀ ਡਾਕਟਰਾਂ ਨੇ ਕਿਹਾ ਹੈ ਕਿ ਗਾਜ਼ਾ ਪੱਟੀ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ ਡਰੋਨ ਚਲਾਉਣ ਵਾਲੇ ਇਕ ਸਥਾਨਕ ਪੱਤਰਕਾਰ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ।
ਇੰਡੋਨੇਸ਼ੀਆ ਦੇ ਹਸਪਤਾਲ ਨੇ ਕਿਹਾ ਕਿ ਉਸ ਨੂੰ ਸਨਿਚਰਵਾਰ ਨੂੰ ਉੱਤਰੀ ਸ਼ਹਿਰ ਬੇਟ ਲਾਹੀਆ ਦੇ ਉਸੇ ਇਲਾਕੇ ਵਿਚ ਦੋ ਹਵਾਈ ਹਮਲਿਆਂ ਵਿਚ ਅੱਠ ਲਾਸ਼ਾਂ ਮਿਲੀਆਂ ਹਨ।ਉੱਤਰੀ ਗਾਜ਼ਾ ਵਿਚ ਐਮਰਜੈਂਸੀ ਸੇਵਾਵਾਂ ਦੇ ਮੁਖੀ ਕਿਰਾਏ ਅਵਾਦ ਨੇ ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਸਥਾਨਕ ਪੱਤਰਕਾਰ ਮਹਿਮੂਦ ਇਸਲੀਮ ਵਜੋਂ ਕੀਤੀ ਹੈ, ਜੋ ਡਰੋਨ ਚਲਾ ਰਿਹਾ ਸੀ।