
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ
ਜਰਮਨੀ: ਗੁਰਦੁਆਰਾ ਸਿੱਖ ਸੈਂਟਰ ਫਰੈਂਫੋਰਟ ਦੀਆਂ ਸੰਗਤਾਂ ਵੱਲੋ ਪਹਿਲੀ ਚੇਤ ਨਾਨਕਸ਼ਾਹੀ ਸੰਮਤ 557 ਦੇ ਨਵੇਂ ਵਰ੍ਹੇ ਦੀ ਅਰੰਭਤਾ ਤੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਬੱਚਿਆਂ ਦੇ ਕੀਰਤਨੀ ਜਥੇ ਤੇ ਭਾਈ ਲਖਵਿੰਦਰ ਸਿੰਘ , ਭਾਈ ਗੁਰਨਿਸ਼ਾਨ ਸਿੰਘ ਪੱਟੀ ਦੇ ਜਥੇ ਨੇ ਇਲਾਹੀ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਤੇ ਭਾਈ ਚਮਕੌਰ ਸਿੰਘ ਸਭਰਾ ਨੇ ਗੁਰਮਤਿ ਵੀਚਾਰਾਂ ਦੀ ਜਿੱਥੇ ਸਾਂਝ ਪਾਈ ਉੱਥੇ ਸਿੱਖ ਕੌਮ ਦੇ ਤਰਸਯੋਗ ਹਲਾਤਾਂ ਤੇ ਵੀ ਚਾਨਣਾ ਪਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਦੇ ਦਿਹਾੜਿਆਂ ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ , ਨਾਨਕਸ਼ਾਹੀ ਸੰਮਤ ੫੫੭ ਦੀ ਅਰੰਭਤਾ ਤੇ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਪਾਲ ਸਿੰਘ ਪੁਰੇਵਾਲ ਵੱਲੋ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਬਣਾਉਣ ਦੀ ਘਾਲਣਾ ਫਿਰ ਕਿਵੇਂ 2003 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋ ਲਾਗੂ ਕੀਤਾ ਗਿਆ
ਉਨ੍ਹਾਂ ਨੇ ਕਿਹਾ ਹੈ ਕਿ 2010 ਤੱਕ ਰਿਹਾ, ਪਰ ਆਰ . ਐਸ਼. ਐਸ਼ ਦੇ ਮੁੱਖੀ ਦੇ ਬਿਆਨਾਂ ਅਨੁਸਾਰ ਸਿੱਖ ਭੇਸ ਵਾਲੇ ਬ੍ਰਹਮਣਵਾਦੀ ਸੋਚ ਤੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੀ ਸੋਚ ਦੇ ਭਗੌੜੇ ਹਰਨਾਮ ਸਿੰਘ ਧੁੰਮਾਂ ਮੱਕੜ ਨੇ ਸੋਧਾਂ ਦੇ ਨਾਮ ਹੇਠ ਕੁਸੋਧਾਂ ਕਰਕੇ ਇਸ ਨਾਨਕਸ਼ਾਹੀ ਕੈਲੰਡਰ ਨਾਮ ਹੇਠ ਇਸ ਨੂੰ ਬਿਕਰਮੀ ਕੈਲੰਡਰ ਕਰਕੇ ਆਪਣੀ ਵਿਪਰਵਾਦੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਸੀ ਅੱਜ ਜੋ ਸਿੱਖ ਕੌਮ ਦੀ ਮਹਾਨ ਸੰਸਥਾਵਾਂ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਮਹਾਨ ਸੰਸਥਾਵਾਂ ਦਾ ਘਾਣ ਕਰਨ ਤੇ ਕਰਾਉਣ ਵਿੱਚ ਭਾਈਵਾਲ਼ ਇਹਨਾਂ ਸੰਸਥਾਵਾਂ ਨੂੰ ਬਚਾਉਣ ਦੀ ਦੁਹਾਈ ਪਾ ਰਹੇ ਹਨ ਜਿਵੇਂ ਆਪਣੇ ਘਰ ਆਪ ਹੀ ਅੱਗ ਲਗਾ ਕੇ ਅੱਗ ਲੱਗ ਗਈ ਦੀ ਦੁਹਾਈ ਤੇ ਇੱਕ ਦੂਜੇ ਤੋਂ ਵੱਧ ਕੇ ਰੌਲਾ ਪਾ ਰਹੇ ਹਨ ਭਾਜਪਾ ਤੇ ਆਰ ਐਸ਼ ਐਸ਼ ਨਾਲ ਮਿਲ ਕੇ ਪੁਰਾਣੇ ਭਾਈਚਾਰੇ ਤੇ ਨਵੇਂ ਭਾਈਵਾਲ਼ ਸਿੱਖ ਕੌਮ ਦੀਆਂ ਇਹਨਾਂ ਮਹਾਨ ਸੰਸਥਾਵਾਂ ਨੂੰ ਚੜ੍ਹਦੀ ਕਲਾ ਵਿੱਚ ਲੈਜਾਣ ਵਾਰੇ ਘੱਟ ਸਗੋਂ ਆਰ ਐਸ ਐਸ ਨਾਲ ਅੰਦਰ ਖਾਤੇ ਫਵਾਦਾਰੀ ਤੇ ਉਹਨਾਂ ਦੇ ਕੁਹਾੜੇ ਦਾ ਦਸਤਾ ਬਣਨ ਦੀ ਦੌੜ ਵੱਧ ਲੱਗੀ ਹੋਈ ਹੈ ਪਰ ਇਹ ਸੰਸਥਾਵਾਂ ਨਾਲ ਪਿਆਰ ਤੇ ਸਨੇਹ ਰੱਖਣ ਤੇ ਇਹਨਾਂ ਦੀ ਸਰਬਉੱਚਤਾ ਕਾਇਮ ਰੱਖਣ ਲਈ ਗੁਰਸਿੱਖ ਯਤਨਸ਼ੀਲ ਹਨ ਉਹ ਵੀਚਾਰਗੋਸ਼ਟੀਆ ਆਪਸ ਵਿੱਚ ਮਿਲ ਬੈਠ ਕੌਮ ਜਾਗਰਤ ਕਰ ਰਹੇ ਹਨ, ਸੋ ਅੱਜ ਲੋੜ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਪੱਦਵੀ ਵਾਸਤੇ ਵਿਧੀ ਵਿਧਾਨ ਬਣਾਉਣ ਤੇ ਗੁਰੂ ਗ੍ਰੰਥ ਸਾਹਿਬ ਤੇ ਪੰਥ ਨੂੰ ਸਮਰਪਿਤ ਸਰਬਪ੍ਰਵਾਨਤ ਯੋਗ ਗੁਰਸਿੱਖ ਲਗਾਇਆ ਜਾਵੇ । ਕੌਮਾਂ ਸਰੀਰਕ ਤੌਰਤੇ ਮਾਰਿਆ ਨਹੀ ਮਰਦੀਆਂ ਉਦੋ ਮਰਦੀਆਂ ਜਦੋਂ ਇਹਨਾਂ ਨੂੰ ਸਿਧਾਂਤਿਕ ਤੌਰਤੇ ਮਾਰਿਆ ਜਾਵੇ ਸੋ ਇਹ ਕੰਮ ਪਿੱਛਲੇ ਸਮੇਂ ਵਿੱਚ ਬਾਦਲ ਤੇ ਇਸ ਦੇ ਭਾਈਵਾਲ਼ ਅਖੌਤੀ ਸੰਤ ਸਮਾਜੀਆਂ ਨੇ ਭਾਜਪਈਆਂ ਦੀ ਗੋਦ ਵਿੱਚ ਕੀਤਾ ਅੱਜ ਲੋੜ ਹੈ ਕੌਮ ਨੂੰ ਇਹਨਾਂ ਤੋ ਸੁਚੇਤ ਹੋ ਕੇ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦੇ ਨਾਲ ਨਾਲ ਇਹਨਾਂ ਮੱਸਲਿਆ ਦਾ ਸਦੀਵੀ ਹੱਲ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ।
ਵਰਲਡ ਸਿੱਖ ਪਾਰਲੀਮੈਂਟ ਵੱਲੋਪਾਲ ਸਿੰਘ ਪੁਰੇਵਾਲ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ, ਕੈਸ਼ੀਅਰ ਭਾਈ ਕਰਨੈਲ ਸਿੰਘ ਪ੍ਰਦੇਸੀ , ਲੰਗਰ ਇੰਚਾਰਜ ਭਾਈ ਸਤਨਾਮ ਸਿੰਘ , ਚੇਅਰਮੈਨ ਭਾਈ ਗੁਰਦਿਆਲ ਸਿੰਘ ਲਾਲੀ ,ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ, ਭਾਈ ਬਲਕਾਰ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿੱਚ ਕੈਲੰਡਰ ਰਲੀਜ ਕੀਤਾ ।