ਪੁਲਿਸ ਨੇ ਜ਼ਬਤ ਕੀਤੀ 'ਸੋਨੇ ਦੀ ਕਾਰ'
Published : Apr 15, 2019, 2:18 pm IST
Updated : Apr 15, 2019, 2:26 pm IST
SHARE ARTICLE
Police seized 'gold car'
Police seized 'gold car'

ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀਆਂ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ

ਫ੍ਰੈਂਕਫਰਟ-ਜਰਮਨੀ ਦੇ ਹੈਮਬਰਗ ’ਚ ਸੜਕ ’ਤੇ ਚਮਕਾਂ ਮਾਰਦੀ ਜਾ ਰਹੀ ਇੱਕ ਗੋਲਡਨ ਕਾਰ ਦੀ ਚਮਕ ਉੱਥੋਂ ਦੀ ਪੁਲਿਸ ਨੂੰ ਨਹੀਂ ਜੱਚੀ ਅਤੇ ਪੁਲਿਸ ਨੇ ਸੋਨੇ ਦੀ ਪਾਲਿਸ਼ ਚੜ੍ਹੀ ਕਾਰ ਜ਼ਬਤ ਕਰ ਲਈ ਹੈ।  ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀਆਂ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ। ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾ ਜ਼ਿਆਦਾ ਸੀ। ਪੁਲਿਸ ਮੁਤਾਬਕ, ਉਨ੍ਹਾਂ ਨੇ ਪਹਿਲਾਂ ਕਾਰ ਰੋਕ ਕੇ ਡ੍ਰਾਈਵਰ ਨੂੰ ਇਸ ਦੀ ਪੌਲਿਸ਼ ਹਟਾਉਣ ਤੇ ਇਸ ਨੂੰ ਦੁਬਾਰਾ ਰਜਿਸਟਰ ਕਰਨ ਲਈ ਕਿਹਾ। Gold CarGold Car

ਜਦੋਂ ਉਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਕਾਰ ਜ਼ਬਤ ਕੀਤੀ ਗਈ। ਰਿਪੋਰਟਸ ਮੁਤਾਬਕ ਬਾਅਦ ‘ਚ ਕਾਰ ਤੇ ਉਸ ਦੇ ਡ੍ਰਾਈਵਰ ਨੂੰ ਜ਼ੁਰਮਾਨਾ ਲਾ ਕੇ ਛੱਡ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੁਬਾਰਾ ਕਾਰ ਨੂੰ ਸੜਕ ‘ਤੇ ਚਲਾਉਣ ਤੋਂ ਪਹਿਲਾਂ ਉਹ ਸੋਨੇ ਦੀ ਪੌਲਿਸ਼ ਨੂੰ ਹਟਾ ਲਵੇ। ਜ਼ਿਕਰਯੋਗ ਹੈ ਕਿ ਦੁਬਈ ਦੇ ਸ਼ੇਖ ਗੋਲਡ ਪਲੇਟਡ ਕਾਰਾਂ ਦੇ ਬੇਹੱਦ ਸ਼ੌਕੀਨ ਨੇ ਅਤੇ ਉਹਨਾਂ ਕੋਲ ਗੋਲਡ ਪਲੇਟਡ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਨੇ ਪਰ ਅਜਿਹੀ ਕੋਈ ਖ਼ਬਰ ਅਰਬ ਦੇਸ਼ ਤੋਂ ਸਾਹਮਣੇ ਨਹੀਂ ਆਈ।

Location: Germany, Hamburg, Hamburg

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement