Pakistan News : ਪਾਕਿਸਤਾਨ ’ਚ ਘੱਟ ਗਿਣਤੀਆਂ ਦੀ ਸਥਿਤੀ ’ਤੇ ਫਿਰ ਉੱਠੇ ਸਵਾਲ, ਸਿੱਖ ਨੂੰ ਨੰਗਿਆਂ ਕਰ ਕੇ ਦੀ ਕੁੱਟਮਾਰ ਦਾ ਵੀਡੀਉ ਵਾਇਰਲ
Published : Apr 15, 2024, 3:56 pm IST
Updated : Apr 15, 2024, 5:51 pm IST
SHARE ARTICLE
Beating a Sikh naked in Pakistan News
Beating a Sikh naked in Pakistan News

Pakistan News : ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪਾਕਿ ਸਰਕਾਰ ਦੇ PM ਦੀ ਚੁੱਪੀ ਨੂੰ ਦੁਖਦਾਈ ਦਸਿਆ, ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਚੁਕਣ ਦੀ ਮੰਗ ਕੀਤੀ

Beating a Sikh naked in Pakistan News: ਪਾਕਿਸਤਾਨ ’ਚ ਇਕ ਸਿੱਖ ਵਿਅਕਤੀ ਨੂੰ ਨੰਗਾ ਕਰ ਕੇ ਕੁਟਣ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਬਾਅਦ ਦੇਸ਼ ਅੰਦਰ ਘੱਟ ਗਿਣਤੀਆਂ ਦੀ ਸੁਰੱਖਿਆ ’ਤੇ ਮੁੜ ਸਵਾਲ ਖੜੇ ਹੋ ਗਏ ਹਨ। ਵਿਸਾਖੀ ਵਾਲੇ ਦਿਨ ਪਾਕਿਸਤਾਨ ਦੇ ਕੱਟੜਪੰਥੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਵਲੋਂ ਬਣਾਇਆ ਵੀਡੀਉ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। 

ਇਹ ਵੀ ਪੜ੍ਹੋ: Jalandhar Factory Fire News : ਜਲੰਧਰ ਵਿਚ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਲੋਕਾਂ ਦਾ ਕੀਤਾ ਗਿਆ ਰੈਸਕਿਊ  

ਇਸ ਵੀਡੀਉ ਨੂੰ ਭਾਰਤ ਅੰਦਰ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਮਨਜਿੰਦਰ ਸਿਰਸਾ ਨੇ ਸੋਸ਼ਲ ਮੀਡੀਆ (ਐਕਸ) ’ਤੇ ਪੋਸਟ ਕੀਤਾ ਹੈ ਅਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸਿਰਸਾ ਨੇ ਵੀਡੀਉ ਪੋਸਟ ਕਰਦਿਆਂ ਲਿਖਿਆ, ‘‘ਪਾਕਿਸਤਾਨ ਤੋਂ ਭੰਨਤੋੜ ਦਾ ਇਕ ਵੀਡੀਉ ਸਾਹਮਣੇ ਆਇਆ ਹੈ, ਜਿਸ ’ਚ ਇਕ ਸਿੱਖ ਵਿਅਕਤੀ ਨੂੰ ਨੰਗਾ ਕਰ ਦਿਤਾ ਗਿਆ ਸੀ। ਪੈਰ ਬੰਨ੍ਹੇ ਹੋਏ ਸਨ। ਪੱਗ ਉਤਾਰ ਦਿਤੀ ਗਈ। ਫਿਰ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵੀਡੀਉ ’ਤੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦਾ ਲੋਗੋ ਹੈ।

ਮੈਨੂੰ ਦਸਿਆ ਗਿਆ ਕਿ ਟੀ.ਐਲ.ਪੀ. ਦੇ ਕੱਟੜਪੰਥੀਆਂ ਨੇ ਇਕ ਨਿਰਦੋਸ਼ ਸਿੱਖ ਨੂੰ ਸਿਰਫ ਇਸ ਲਈ ਕੁੱਟਿਆ ਕਿਉਂਕਿ ਉਹ ਵਿਸਾਖੀ ਮਨਾ ਰਿਹਾ ਸੀ।’’ ਸਿਰਸਾ ਨੇ ਇਸ ਮਾਮਲੇ ’ਚ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਚੁੱਪੀ ਨੂੰ ਦੁਖਦਾਈ ਦਸਿਆ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁਕਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ: Abohar News: ਅਬੋਹਰ 'ਚ ਧੀ ਹੋਣ ਤੋਂ ਪਰੇਸ਼ਾਨ ਔਰਤ ਨੇ ਨਿਗਲੀ ਜ਼ਹਿਰ, ਮੌਤ 

ਉਧਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਵੀਡੀਉ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖੇਗੀ। ਪਾਕਿਸਤਾਨ ਵਿਚ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਅਣਮਨੁੱਖੀ ਵਿਵਹਾਰ ਕਰਨਾ ਸਹੀ ਨਹੀਂ ਹੈ। 

ਕੌਣ ਹੈ ਟੀ.ਐਲ.ਪੀ.?
ਤਹਿਰੀਕ-ਏ-ਲਬੈਕ ਪਾਕਿਸਤਾਨ ’ਚ ਇਕ ਕੱਟੜ-ਸੱਜੇ ਪੱਖੀ ਇਸਲਾਮਿਕ ਕੱਟੜਪੰਥੀ ਸਿਆਸੀ ਪਾਰਟੀ ਹੈ। ਇਸ ਦੀ ਸਥਾਪਨਾ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਅਮੀਰ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਨੇ 1 ਅਗੱਸਤ 2015 ਨੂੰ ਕੀਤੀ ਸੀ। ਰਿਜ਼ਵੀ ਨੂੰ 12 ਅਪ੍ਰੈਲ 2021 ਨੂੰ ਲੋਕਾਂ ਨੂੰ ਪ੍ਰਦਰਸ਼ਨ ਅਤੇ ਹਿੰਸਕ ਪ੍ਰਦਰਸ਼ਨਾਂ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਰਿਜ਼ਵੀ ਨੂੰ 31 ਅਕਤੂਬਰ ਨੂੰ ਪਾਕਿਸਤਾਨ ਸਰਕਾਰ ਅਤੇ ਟੀ.ਐਲ.ਪੀ. ਦਰਮਿਆਨ ਹੋਏ ਸਮਝੌਤੇ ਤਹਿਤ ਰਿਹਾਅ ਕੀਤਾ ਗਿਆ ਸੀ। ਤਹਿਰੀਕ-ਏ-ਲਬੈਕ ਪਾਕਿਸਤਾਨ ਵਿਚ ਈਸ਼ਨਿੰਦਾ ਕਾਨੂੰਨ ਵਿਚ ਕਿਸੇ ਵੀ ਤਬਦੀਲੀ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਕਰਨ ਲਈ ਜਾਣੀ ਜਾਂਦੀ ਹੈ। ਟੀ.ਐਲ.ਪੀ. ਦੀ ਮੰਗ ਹੈ ਕਿ ਪਾਕਿਸਤਾਨ ’ਚ ਇਸਲਾਮਿਕ ਬੁਨਿਆਦੀ ਕਾਨੂੰਨ ’ਚ ਸ਼ਰੀਆ ਸਥਾਪਤ ਕੀਤੀ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Beating a Sikh naked in Pakistan News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement