
ਪਾਕਿਸਤਾਨ 'ਚ ਪਿਛਲੇ ਮਹੀਨੇ ਅਪਣੀ ਕਾਰ ਨਾਲ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਉਸ ਦੀ ਜਾਨ ਲੈਣ ਵਾਲੇ ਆਰੋਪੀ ਅਮਰੀਕੀ ਰਾਜਨਾਇਕ...
ਇਸਲਾਮਾਬਾਦ : ਪਾਕਿਸਤਾਨ 'ਚ ਪਿਛਲੇ ਮਹੀਨੇ ਅਪਣੀ ਕਾਰ ਨਾਲ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਉਸ ਦੀ ਜਾਨ ਲੈਣ ਵਾਲੇ ਆਰੋਪੀ ਅਮਰੀਕੀ ਰਾਜਨਾਇਕ ਨੇ ਦੇਸ਼ ਛੱਡ ਦਿਤਾ ਹੈ। ਉਸ ਨੂੰ ਮੁਕਦਮੇ ਤੋਂ ਮਿਲੀ ਛੁੱਟ ਉਤੇ ਵਿਵਾਦ ਹੋ ਰਿਹਾ ਹੈ। ਹਾਲਾਂਕਿ, ਉਨ੍ਹਾਂ ਅਮਰੀਕਾ ਵਿਚ ਮੁਕੱਦਮਾ ਚਲਾਉਣ ਦਾ ਭਰੋਸਾ ਦਿਤਾ ਹੈ। ਦਸ ਦਈਏ ਕਿ ਅਮਰੀਕਾ ਦੇ ਦੂਤਾਵਾਸ ਵਿਚ ਰੱਖਿਆ ਮਾਮਲੇ ਦੇਖਣ ਵਾਲੀਆਂ ਕਰਨਲ ਜੋਸੇਫ ਇਮੈਨੁਐਲ ਹਾਲ ਨੇ ਸੱਤ ਅਪ੍ਰੈਲ ਨੂੰ ਇਸਲਾਮਾਬਾਦ ਵਿਚ ਟਰੈਫਿਕ ਸਿਗਨਲ ਨੂੰ ਤੋੜ ਕੇ ਇਕ ਬਾਇਕ ਨੂੰ ਟੱਕਰ ਮਾਰ ਦਿਤੀ ਸੀ। ਬਾਇਕ ਉਤੇ ਦੋ ਲੋਕ ਸਵਾਰ ਸਨ ਜਿਸ ਵਿਚੋਂ ਇਕ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਰਾਜਨਾਇਕ ਛੁੱਟ ਦੀ ਵਜ੍ਹਾ ਤੋਂ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
col.joseph Emanuel Hall
‘ਡਾਨ ਨਿਊਜ’ ਨੇ ਰਾਜਨਾਇਕ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਅਮਰੀਕੀ ਸਰਕਾਰ ਨੇ ਪਾਕਿਸਤਾਨ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਕਰਨਲ ਹਾਲ ਵਿਰੁਧ ਅਮਰੀਕੀ ਕਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਤੋਂ ਜਾਣ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਸਫ਼ਾਰਤੀ ਇਕ ਵਿਸ਼ੇਸ਼ ਉਡਾਨ ਨਾਲ ਅਫ਼ਗਾਨਿਸਤਾਨ ਰਵਾਨਾ ਹੋ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਵਿਚ ਸਥਿਤ ਅਮਰੀਕੀ ਦੂਤਾਵਾਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਹਾਲ ਪਾਕਿਸਤਾਨ ਤੋਂ ਜਾ ਚੁਕੇ ਹਨ। ਰਾਜਨਾਇਕ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਕਰਨਲ ਹਾਲ ਅਮਰੀਕੀ ਰਾਜਨਾਇਕ ਸਨ ਅਤੇ 1972 ਦੇ ਵਿਏਨਾ ਕਵੇਂਸ਼ਨ ਅਤੇ ਪਾਕਿਸਤਾਨ ਰਾਜਨਾਇਕਾਂ ਨੂੰ ਜੋ ਵਿਸ਼ੇਸ਼ਾਅਧਿਕਾਰ ਦਿੰਦਾ ਹੈ ਉਸ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਛੁੱਟ ਪ੍ਰਾਪਤ ਹੈ। ਦੁਰਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਕਰਨਲ ਹਾਲ ਵਿਰੁਧ ਕਤਲ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।
col.joseph Emanuel Hall
ਇਸਲਾਮਾਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਮਰੀਕੀ ਰਾਜਨਾਇਕ ਨੂੰ ਪੂਰੀ ਤਰ੍ਹਾਂ ਨਾਲ ਛੁੱਟ ਹਾਸਲ ਨਹੀਂ ਹੈ। ਇਹ ਵੀ ਆਦੇਸ਼ ਦਿਤਾ ਸੀ ਕਿ ਸਰਕਾਰ ਉਨ੍ਹਾਂ ਦਾ ਨਾਮ ਉਸ ਸੂਚੀ ਵਿਚ ਸ਼ਾਮਲ ਕਰੇ ਜੋ ਪਾਕਿਸਤਾਨ ਛੱਡਣ ਉਤੇ ਰੋਕ ਲਗਾਉਂਦੀ ਹੈ। ਵਾਸ਼ਿੰਗਟਨ ਨੇ ਰਾਜਨਾਇਕ ਦੀ ਛੁੱਟ ਵਾਪਸ ਲੈਣ ਤੋਂ ਇਨਕਾਰ ਕੀਤਾ, ਪਰ ਵਾਅਦਾ ਕੀਤਾ ਕਿ ਰਾਜਨਾਇਕ ਕਾਨੂੰਨਾਂ ਦੇ ਤਹਿਤ ਉਸ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਸੂਤਰਾਂ ਮੁਤਾਬਕ, ਭਰੋਸੇ ਤੋਂ ਬਾਅਦ ਹਾਲ ਨੂੰ ਸੋਮਵਾਰ ਨੂੰ ਪਾਕਿਸਤਾਨ ਤੋਂ ਜਾਣ ਦੀ ਇਜਾਜ਼ਤ ਦੇ ਦਿਤੀ ਗਈ ਅਤੇ ਉਹ ਅਫ਼ਗਾਨਿਸਤਾਨ ਗਏ ਅਤੇ ਉਥੇ ਤੋਂ ਅਮਰੀਕਾ ਜਾਣਗੇ।