
ਚੂਹੇ 'ਤੇ ਕੀਤੀ ਜਾਂਚ ਦੇ ਨਤੀਜੇ ਮਿਲੇ ਸਕਾਰਾਤਮਕ
ਬੀਜਿੰਗ, 14 ਮਈ : ਵਿਗਿਆਨੀਆਂ ਨੇ ਕੋਵਿਡ 19 ਨਾਲ ਪ੍ਰਭਾਵਤ ਹੋਣ ਦੇ ਬਾਅਦ ਠੀਕ ਹੋਏ ਇਕ ਮਰੀਜ਼ ਤੋਂ ਪ੍ਰਾਪਤ ਦੋ ਐਂਟੀਬਾਡੀ ਦੀ ਪਛਾਣ ਕੀਤੀ ਹੈ, ਜੋ ਕੋਰੋਨਾ ਵਾਇਰਸ ਦੇ ਇਲਾਜ ਵਿਚ ਮਦਦਗਾਰ ਹੋ ਸਕਦੀ ਹੈ ਅਤੇ ਇਸ ਨਾਲ ਲੜਨ ਲਈ ਐਂਟੀਵਾਇਰਲ ਅਤੇ ਟੀਕੇ ਬਣਾਉਣ ਵਿਚ ਸਹਾਇਕ ਹੋ ਸਕਦੇ ਹਨ।
ਖੋਜਕਰਤਾਵਾਂ ਨੇ ਦਸਿਆ ਕਿ ਬੀ38 ਅਤੇ ਐਚ4 ਨਾਂ ਦੇ ਦੋ ਐਂਟੀਬਾਡੀ ਦੇ ਸਬੰਧ 'ਚ ਚੂਹੇ 'ਤੇ ਕੀਤੀ ਗਈ ਸ਼ੁਰੂਆਤੀ ਜਾਂਚ ਦੇ ਨਤੀਜੇ ਵਿਚ ਵਾਇਰਸ ਦੇ ਅਸਰ 'ਚ ਘਾਟ ਦੇਖਣ ਨੂੰ ਮਿਲਿਆ ਹੈ।
ਇਨ੍ਹਾਂ ਖੋਜਕਰਤਾਵਾਂ 'ਚ ਚਾਈਨੀਜ਼ ਅਕੇਡਮੀ ਆਫ਼ ਸਾਈਂਸ' ਦੇ ਖੋਜਕਰਤਾ ਵੀ ਸ਼ਾਮਲ ਹਨ। 'ਸਾਈਂਸ' ਅਖ਼ਬਾਰ 'ਚ ਪ੍ਰਕਾਸ਼ਿਤ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਇਹ ਐਂਟੀਬਾਡੀ ਇਲਾਜ ਵਿਚ ਫਾਇਦੇਮੰਦ ਹੋ ਸਕਦੇ ਹਨ।
ਦੋਵੇਂ ਐਂਟੀਬਾਡੀਆਂ ਨੂੰ ਮਿਲਾ ਕੇ ਬਣਾਏ ਜਾਣਗੇ ਟੀਕੇ ਅਤੇ ਐਂਟੀਵਾਇਰਲ ਇਸ ਦੇ ਇਲਾਵਾ ਉਹ ਕੋਵਿਡ 19 ਤੋਂ ਲੜਨ ਵਾਲੇ ਐਂਟੀਵਾਇਰਲ ਅਤੇ ਟੀਕੇ ਬਣਾਉਣ ਵਿਚ ਵੀ ਮਦਦਗਾਰ ਹੋ ਸਕਦੇ ਹਨ। ਚੀਨ ਦੀ 'ਕੈਪੀਟਲ ਮੈਡੀਕਲ ਯੂਨੀਵਰਸਿਟੀ' ਦੇ ਖੋਜਕਰਤਾ ਵਾਨ ਵੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ ਕਿ ਇਹ ਦੋਵੇਂ ਐਂਟੀਬਾਡੀ ਮਿਲ ਕੇ ਵਾਇਰਸ ਨੂੰ ਬੇਅਸਰ ਕਰਨ ਵਾਲੇ ਮਜ਼ਬੂਤ ਪ੍ਰਭਾਵ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਐਂਟੀਬਾਡੀਆਂ ਨੂੰ ਮਿਲਾ ਕੇ ਤਿਆਰ ਕੀਤੀ ਗਈ, ''ਕਾਕਟੇਲ'' ਕੋਵਿਡ 19 ਦੇ ਮਰੀਜ਼ਾਂ ਦੇ ਇਲਾਜ 'ਚ ਸਾਫ਼ ਤੌਰ 'ਤੇ ਫਾਇਦਾ ਪਹੁੰਚਾ ਸਕਦੀ ਹੈ। (ਪੀਟੀਆਈ)