
ਅੱਜ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਦੀ ਬਾਂਹ ਮਰੋੜਦਿਆਂ ਦੇਸ਼ ਨੂੰ ਖ਼ਤਰੇ ਦੇ ਚੌਥੇ ਪੱਧਰ ਤੋਂ ਦੂਜੇ ਪੱਧਰ
ਔਕਲੈਂਡ 14 ਮਈ (ਪਪ): ਅੱਜ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਦੀ ਬਾਂਹ ਮਰੋੜਦਿਆਂ ਦੇਸ਼ ਨੂੰ ਖ਼ਤਰੇ ਦੇ ਚੌਥੇ ਪੱਧਰ ਤੋਂ ਦੂਜੇ ਪੱਧਰ ਤਕ ਲੈ ਆਂਦਾ ਹੈ। ਲੋਕ ਅੱਜ ਡੇਢ ਮਹੀਨੇ ਬਾਅਦ ਘਰਾਂ ਤੋਂ ਬਾਹਰ ਨਿਕਲ ਕੇ ਬਜ਼ਾਰਾਂ ਵਿਚ ਪਹੁੰਚੇ।
File photo
ਕਾਰ ਪਾਰਕਿੰਗਾਂ ਭਰ ਗਈਆਂ, ਸ਼ਾਪਿੰਗ ਮਾਲਾਂ ਵਿਚ ਖ਼ਰੀਦੋ-ਫ਼ਰੋਖ਼ਤ ਸ਼ੁਰੂ ਹੋ ਗਈ ਖ਼ਾਸ ਕਰ ਕੇ ਬਿਊਟੀ ਪਾਰਲਰਾਂ, ਮੈਨੀਕਿਉਰ ਪਾਰਲਰ ਅਤੇ ਹੇਅਰ ਸਲੂਨਾਂ ਦੇ ਵਿਚ ਲਾਈਨਾਂ ਲੱਗ ਗਈਆਂ।
File photo
File photo
ਵੱਖ-ਵੱਖ ਨਗਰਾਂ ਦੀਆਂ ਸੜਕਾਂ ਉਤੇ ਰੌਣਕ ਦੁਗਣੀ ਹੋ ਗਈ। ਬੱਚਿਆਂ ਲਈ ਕਪੜੇ ਅਤੇ ਹੋਰ ਜ਼ਰੂਰੀ ਸਾਮਾਨ ਖ਼ਰੀਦਣ ਵਾਲਿਆਂ ਦੀ ਗਿਣਤੀ ਚੌਖੀ ਵੇਖੀ ਗਈ। ਕਈ ਵੱਡੇ ਸ਼ਾਪਿੰਗ ਮਾਲਾਂ ਵਿਚ ਸਵੇਰੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨ ਵੇਖੀ ਗਈ। ਕੌਫ਼ੀ ਸ਼ਾਪਾਂ ਉਤੇ ਲਾਈਨਾਂ ਲਗੀਆਂ ਰਹੀਆਂ।