MP ਵਿਕਰਮਜੀਤ ਸਿੰਘ ਸਾਹਨੀ ਨੇ ਬਰਤਾਨੀਆ ਤੋਂ ਕੋਹੇਨੂਰ ਹੀਰਾ ਵਾਪਸ ਲੈਣ ਦੀ ਰੱਖੀ ਮੰਗ 

By : KOMALJEET

Published : May 15, 2023, 5:22 pm IST
Updated : May 15, 2023, 5:23 pm IST
SHARE ARTICLE
MP Vikramjit Singh Sahney
MP Vikramjit Singh Sahney

ਕਿਹਾ,  ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਭਾਰਤ ਨੂੰ ਕੀਤਾ ਜਾਵੇ ਵਾਪਸ

ਨਵੀਂ ਦਿੱਲੀ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬਰਤਾਨੀਆ ਕੋਲੋਂ ਕੋਹੇਨੂਰ ਹੀਰਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਵਾਪਸ ਲੈਣ ਦੀ ਮੰਗ ਰੱਖੀ ਹੈ। ਸੰਸਦ ਮੈਂਬਰ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਵੀ ਇੰਟਰਨੈਸ਼ਨਲ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਬਰਤਾਨੀਆਂ ਸਰਕਾਰ ਕੋਹੇਨੂਰ ਹੀਰਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਭਾਰਤ ਨੂੰ ਵਾਪਸ ਕਰੇ।

ਵਿਕਰਮਜੀਤ ਸਾਹਨੀ ਨੇ ਕਿੰਗ ਚਾਰਲਸ ।।। ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਦੇ ਵਤੀਰੇ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਅਪਣੇ ਤਾਜਪੋਸ਼ੀ ਸਮਾਗਮ ਦੌਰਾਨ ਕੋਹੇਨੂਰ ਹੀਰਾ ਨਹੀਂ ਪਹਿਨਿਆਂ ਕਿਉਂਕਿ ਉਹ 105 ਕੈਰਟ ਦੇ ਇਸ ਹੀਰੇ ਪ੍ਰਤੀ ਸੰਵੇਦਨਾਵਾਂ ਨੂੰ ਸਮਝਦੇ ਹਨ।

ਸੰਸਦ ਮੈਂਬਰ ਸਾਹਨੀ ਨੇ ਦਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ 1843 ਵਿਚ ਸ਼ਾਹ ਸ਼ੁਜਾ ਦੁਰਾਨੀ ਤੋਂ ਹਾਸਲ ਕੀਤਾ ਸੀ ਜਦਕਿ 1849 ਵਿਚ ਮਹਾਰਾਜਾ ਦੀ ਮੌਤ ਮਗਰੋਂ ਬਰਤਾਨਵੀ ਹਕੂਮਤ ਨੇ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਤੋਂ ਹਥਿਆ ਲਿਆ ਸੀ, ਉਸ ਵੇਲੇ ਮਹਾਰਾਜਾ ਦਲੀਬ ਸਿੰਘ ਦੀ ਉਮਰ ਮਹਿਜ਼ ਦਸ ਸਾਲ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਪੱਛਮ ਵਿਚ ਖੈਬਰ ਪਾਸ ਤੋਂ ਉਤਰ ਵਿਚ ਕਸ਼ਮੀਰ, ਦੱਖਣ ਵਿਚ ਸਿੰਧ ਅਤੇ ਪੂਰਬ ਵਿਚ ਤਿੱਬਤ ਤਕ ਫੈਲਿਆ ਹੋਇਆ ਸੀ। ਉਨ੍ਹਾਂ ਨੇ 1799 ਤੋਂ 1849 ਤੱਕ ਮਿਸਾਲ ਭਰਿਆ ਧਰਮ ਨਿਰਪੱਖ ਰਾਜ ਭਾਗ ਚਲਾਇਆ।

ਵਿਕਰਮਜੀਤ ਸਿੰਘ ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਇਸ ਸਮੇਂ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਜਿਸ ਨੂੰ ਪਹਿਲਾ ਸਾਊਥ ਕੇਸਿੰਗਟਨ ਮਿਊਜ਼ੀਅਮ ਵੀ ਕਿਹਾ ਜਾਂਦਾ ਸੀ, ਵਿਚ ਪਿਆ ਮਹਾਰਾਜੇ ਦਾ ਸੋਨੇ ਦਾ ਸਿੰਘਾਸਨ ਵੀ ਭਾਰਤ ਵਾਪਸ ਭੇਜਿਆ ਜਾਵੇ ਕਿਉਂਕਿ ਬਰਤਾਨੀਆ ਸਰਕਾਰ ਨੇ ਕਈ ਕਲਾ ਵਸਤਾਂ ਗਰੀਸ, ਨਾਈਜੀਰੀਆ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਵਾਪਸ ਕੀਤੀਆਂ ਹਨ ਜੋ ਕਿ ਉਨ੍ਹਾਂ ਬਸਤੀਵਾਦੀ ਹਕੂਮਤ ਸਮੇਂ ਹਥਿਆ ਲਈਆਂ ਸਨ।

ਸੰਸਦ ਮੈਂਬਰ ਸਾਹਨੀ ਨੇ ਕਿਹਾ ਕਿ ਵਰਤਮਾਨ ਸਮੇਂ ਕੋਹੇਨੂਰ ਹੀਰਾ ਲੋਕਾਂ ਦੇ ਦੇਖਣ ਲਈ ਲੰਡਨ ਟਾਵਰ ਦੇ ਜਿਊਲ ਹਾਊਸ ਵਿਚ ਰਖਿਆ ਗਿਆ ਹੈ। ਭਾਰਤ ਵਿਚ ਰਾਜ ਕਰਦਿਆਂ ਬਰਤਾਨੀਆ ਭਾਰਤ ਤੋਂ ਕਈ ਕੀਮਤੀ ਵਸਤਾਂ ਲੈ ਗਿਆ ਸੀ ਜੋ ਸਾਨੂੰ ਅਜੇ ਵਾਪਸ ਨਹੀਂ ਮਿਲੀਆਂ। ਪਰ ਇਤਹਾਸ ਨੂੰ ਭੁੱਲ ਕੇ ਬਰਤਾਨੀਆ ਵਲੋਂ ਕੋਹੇਨੂਰ ਹੀਰਾ ਅਤੇ ਮਹਾਰਾਜੇ ਦਾ ਸੋਨੇ ਦਾ ਸਿੰਘਾਸਨ ਵਾਪਸ ਕਰਨਾ ਇਕ ਵਧੀਆ ਸੰਦੇਸ਼ ਹੋਵੇਗਾ ਅਤੇ ਇਸ ਨਾਲ ਭਾਰਤ ਤੇ ਬਰਤਾਨੀਆ ਵਿਚਕਾਰ ਆਪਸੀ ਸਮਾਜਕ-ਸੱਭਿਆਚਾਰੀ ਸਬੰਧ ਮਜ਼ਬੂਤ ਹੋਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement