ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਬ੍ਰਿਟੇਨ 'ਚ ਸਵਾਗਤ ਕੀਤਾ
Published : May 15, 2023, 4:21 pm IST
Updated : May 15, 2023, 4:21 pm IST
SHARE ARTICLE
Rishi Sunak welcomed Ukrainian President Zelensky to Britain
Rishi Sunak welcomed Ukrainian President Zelensky to Britain

ਜਰਮਨੀ ਅਤੇ ਇਟਲੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੀਨੀਅਰ ਨੇਤਾਵਾਂ ਅਤੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।

 

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੇਂਸਕੀ ਦਾ ਸਵਾਗਤ ਕੀਤਾ ਅਤੇ ਯੁੱਧ ਪ੍ਰਭਾਵਿਤ ਯੂਰਪੀ ਦੇਸ਼ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਬ੍ਰਿਟੇਨ ਚੌਥਾ ਯੂਰਪੀ ਦੇਸ਼ ਹੈ ਜਿਸ ਦਾ ਜੈਲੇਂਸਕੀ ਨੇ ਪਿਛਲੇ ਕੁਝ ਦਿਨਾਂ 'ਚ ਦੌਰਾ ਕੀਤਾ ਹੈ। 
ਜਰਮਨੀ ਅਤੇ ਇਟਲੀ ਦਾ ਦੌਰਾ ਕਰਨ ਤੋਂ ਬਾਅਦ, ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮਿਲਣ ਲਈ ਐਤਵਾਰ ਨੂੰ ਪੈਰਿਸ ਦੀ ਅਣਐਲਾਨੀ ਯਾਤਰਾ ਕੀਤੀ। 

ਜਰਮਨੀ ਅਤੇ ਇਟਲੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੀਨੀਅਰ ਨੇਤਾਵਾਂ ਅਤੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਡਾਊਨਿੰਗ ਸਟ੍ਰੀਟ ਦੇ ਅਨੁਸਾਰ, ਜੈਲੇਂਸਕੀ ਹਫ਼ਤੇ ਦੇ ਅੰਤ ਵਿਚ ਯੂਰਪੀਅਨ ਨੇਤਾਵਾਂ ਨਾਲ ਆਪਣੀਆਂ ਮੀਟਿੰਗਾਂ ਬਾਰੇ ਸੁਨਕ ਨੂੰ ਜਾਣਕਾਰੀ ਦੇਣਗੇ। ਇਹ ਦੌਰਾ ਆਈਸਲੈਂਡ ਵਿੱਚ ‘ਕੌਂਸਲ ਆਫ ਯੂਰਪ ਸਮਿਟ’ ਤੋਂ ਪਹਿਲਾਂ ਹੋ ਰਿਹਾ ਹੈ। ਜਾਪਾਨ ਵਿਚ G7 ਸਿਖ਼ਰ ਸੰਮੇਲਨ ਲਈ ਟੋਕੀਓ ਦੀ ਯਾਤਰਾ ਤੋਂ ਪਹਿਲਾਂ ਸੁਨਕ ਇਸ ਹਫ਼ਤੇ ਆਈਸਲੈਂਡ ਦਾ ਦੌਰਾ ਕਰਨਗੇ।  

ਸੁਨਕ ਨੇ ਕਿਹਾ ਕਿ "ਯੂਕਰੇਨ ਦੇ ਇੱਕ ਭਿਆਨਕ ਯੁੱਧ ਦਾ ਬਦਲਾ ਲੈਣ ਦਾ ਇਹ ਇੱਕ ਨਾਜ਼ੁਕ ਪਲ ਹੈ, (ਇੱਕ ਯੁੱਧ) ਜਿਸ ਨੂੰ ਉਨ੍ਹਾਂ ਨੇ ਭੜਕਾਇਆ ਨਹੀਂ ਸੀ।" ਉਨ੍ਹਾਂ ਨੂੰ ਅੰਨ੍ਹੇਵਾਹ ਹਮਲਿਆਂ ਤੋਂ ਬਚਣ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਨਿਰੰਤਰ ਸਮਰਥਨ ਦੀ ਜ਼ਰੂਰਤ ਹੈ ਜੋ (ਹਮਲੇ) ਇੱਕ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦੀ ਅਸਲੀਅਤ ਰਹੇ ਹਨ।

ਸੁਨਕ ਨੇ ਕਿਹਾ ਕਿ “ਸਾਨੂੰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। (ਰੂਸ ਦੇ ਵਲਾਦੀਮੀਰ ਰਾਸ਼ਟਰਪਤੀ) ਪੁਤਿਨ ਦੀ ਜੰਗ ਦੀ ਸੀਮਾ ਭਾਵੇਂ ਯੂਕਰੇਨ ਤੱਕ ਸੀਮਤ ਹੋ ਸਕਦੀ ਹੈ, ਪਰ ਇਸ ਦੇ ਨਤੀਜੇ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲਣਗੇ। ਇਹ ਯਕੀਨੀ ਬਣਾਉਣਾ ਸਾਡੇ ਹਿੱਤ ਵਿਚ ਹੈ ਕਿ ਯੂਕਰੇਨ ਸਫ਼ਲ ਹੋਵੇ ਅਤੇ ਪੁਤਿਨ ਦੀ ਬੇਰਹਿਮੀ ਅਸਫ਼ਲ ਰਹੇ। 

ਡਾਊਨਿੰਗ ਸਟ੍ਰੀਟ ਦੇ ਅਨੁਸਾਰ, ਸੁਨਕ ਆਈਸਲੈਂਡ ਅਤੇ ਜਾਪਾਨ ਦੇ ਆਪਣੇ ਦੌਰਿਆਂ ਦੌਰਾਨ, ਫੌਜੀ ਸਹਾਇਤਾ ਅਤੇ ਲੰਬੇ ਸਮੇਂ ਦੇ ਸੁਰੱਖਿਆ ਭਰੋਸੇ ਦੇ ਰੂਪ ਵਿਚ ਯੂਕਰੇਨ ਲਈ ਨਿਰੰਤਰ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਨ ਲਈ ਕੰਮ ਕਰਨਗੇ।ਬਿਆਨ ਵਿਚ ਕਿਹਾ ਗਿਆ ਹੈ ਕਿ "ਅੱਜ ਉਨ੍ਹਾਂ ਦੀ ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਸੁਨਕ ਰਾਸ਼ਟਰਪਤੀ ਵੋਲੋਦੀਮੀਰ ਜੈਲੇਂਸਕੀ ਨਾਲ ਤੁਰੰਤ ਫੌਜੀ ਸਾਜ਼ੋ ਸਾਮਾਨ ਅਤੇ ਲੰਬੇ ਸਮੇਂ ਦੀ ਰੱਖਿਆ ਦੇ ਨਾਲ-ਨਾਲ ਯੂਕਰੇਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਕਿਸ ਤਰ੍ਹਾਂ ਦੇ ਸਮਰਥਨ ਦੀ ਲੋੜ ਹੈ, ਬਾਰੇ ਚਰਚਾ ਕਰਨਗੇ।" 
 
 


 

SHARE ARTICLE

ਏਜੰਸੀ

Advertisement

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM

MasterShot 'ਚ ਤਰੁਣ ਚੁੱਘ ਦਾ ਧਮਾਕੇਦਾਰ Interview, ਚੋਣ ਨਾ ਲੜਨ ਪਿੱਛੇ ਦੱਸਿਆ ਵੱਡਾ ਕਾਰਨ

09 May 2024 9:10 AM

Bibi Bhathal ਨੇ ਰਗੜੇ Simranjit Singh Mann ਅਤੇ Dalvir Goldy, ਇਕ ਨੂੰ ਮਾਰਿਆ ਮਿਹਣਾ,ਦੂਜੇ ਨੂੰ ਦਿੱਤੀ ਨਸੀਹਤ!

09 May 2024 9:03 AM

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM
Advertisement