
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦੀ 2018 ਦੀ ਆਮਦਨ ਕਰੀਬ 13.5 ਕਰੋੜ ਡਾਲਰ ਰਹੀ ਹੈ।
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦੀ 2018 ਦੀ ਆਮਦਨ ਕਰੀਬ 13.5 ਕਰੋੜ ਡਾਲਰ ਰਹੀ ਹੈ। ਟਰੰਪ ਪ੍ਰਸ਼ਾਸਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਪਤੀ-ਪਤਨੀ ਨੇ ਇਹ ਕਮਾਈ ਰਿਅਲ ਅਸਟੇਟ, ਸ਼ੇਅਰ, ਬਾਂਡ ਆਦਿ ਤੋਂ ਕੀਤੀ ਹੈ। ਵਿੱਤੀ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਡੀਸੀ ਵਿਚ ਓਵਲ ਆਫਿਸ (ਰਾਸ਼ਟਰਪਤੀ ਭਵਨ) ਕੋਲ ਸਥਿਤ ਪਰਿਵਾਰਕ ਹੋਟਲ ਵਿਚ ਇਵਾਂਕਾ ਦੀ ਹਿੱਸੇਦਾਰੀ ਨਾਲ ਉਹਨਾਂ ਨੂੰ 2018 ਵਿਚ 39.5 ਲੱਖ ਡਾਲਰ ਦੀ ਕਮਾਈ ਹੋਈ ਹੈ।
Donald Trump
2017 ਵਿਚ ਵੀ ਹੋਟਲ ਨਾਲ ਉਹਨਾਂ ਨੂੰ ਹੋਣ ਵਾਲੀ ਆਮਦਨ ਵੀ ਇਸੇ ਦੇ ਆਸਪਾਸ ਸੀ। ਵਿਦੇਸ਼ੀ ਰਾਜਨਾਇਕਾਂ ਦਾ ਪਸੰਦੀਦਾ ਇਹ ਹੋਟਲ ਫਿਲਹਾਲ ਦੋ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਮੁਕੱਦਮੇ ਅਨੁਸਾਰ ਰਾਸ਼ਟਰਪਤੀ ਟਰੰਪ ਸੰਵਿਧਾਨ ਦੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ, ਜਿਸ ਦੇ ਤਹਿਤ ਕਿਸੇ ਵੀ ਵਿਦੇਸ਼ੀ ਸਰਕਾਰ ਤੋਂ ਰਾਸ਼ਟਰਪਤੀ ਕੋਈ ਵੀ ਭੁਗਤਾਨ ਨਹੀਂ ਲੈ ਸਕਦਾ ਹੈ।
Ivanka Trump and Jared Kushner
ਬੈਗ, ਜੁੱਤੀਆਂ ਅਤੇ ਹੋਰ ਕਈ ਚੀਜ਼ਾਂ ਵੇਚਣ ਵਾਲੀ ਕੰਪਨੀ ਇਵਾਂਕਾ ਟਰੰਪ ਹੋਲਡਿੰਗ ਤੋਂ ਉਹਨਾਂ ਦੀ ਕਮਾਈ ਕਰੀਬ 10 ਲੱਖ ਡਾਲਰ ਹੋਈ ਹੈ ਜੋ 2017 ਦੇ ਮੁਕਾਬਲੇ 50 ਲੱਖ ਘੱਟ ਹੈ। ਇਵਾਂਕਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਅਪਣੀ ਕੰਪਨੀ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ ਤਾਂ ਜੋ ਵਾਈਟ ਹਾਊਸ ਵਿਚ ਉਹ ਅਪਣੇ ਪਿਤਾ ਨਾਲ ਕੰਮ ‘ਤੇ ਪੂਰਾ ਧਿਆਨ ਦੇ ਸਕੇ।