
ਇਕ ਰਿਪੋਰਟ ਮੁਤਾਬਿਕ ਕੋਵਿਡ-19 ਕਰਕੇ ਮਾਈਕਲ ਫਲੋਰ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦੀ ਪਤਨੀ ਤੇ ਬੱਚਿਆਂ ਨੇ ਉਸਦੇ ਬਚਣ ਦੀ ਆਸ ਛੱਡ ਦਿੱਤੀ ਸੀ
ਵਸ਼ਿੰਗਟਨ - ਕੋਰੋਨਾ ਮਾਮਲਿਆਂ ਦੇ ਚਲਦੇ ਅਮਰੀਕਾ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਕੋਰੋਨਾ ਵਾਇਰਸ ਪੀੜਤ 70 ਸਾਲਾ ਬਜ਼ੁਰਗ ਨੂੰ ਅਮਰੀਕਾ ਦੇ ਇਕ ਹਸਪਤਾਲ ਨੇ 8.14 ਕਰੋੜ ਰੁਪਏ ਦਾ ਮੈਡੀਕਲ ਬਿਲ ਬਣਾ ਦਿੱਤਾ ਹੈ। ਇਕ ਰਿਪੋਰਟ ਮੁਤਾਬਿਕ ਕੋਵਿਡ-19 ਕਰਕੇ ਮਾਈਕਲ ਫਲੋਰ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦੀ ਪਤਨੀ ਤੇ ਬੱਚਿਆਂ ਨੇ ਉਸਦੇ ਬਚਣ ਦੀ ਆਸ ਛੱਡ ਦਿੱਤੀ ਸੀ।
Coronavirus
ਹਾਲਾਂਕਿ ਬਜ਼ੁਰਗ ਸਵੀਡਿਸ਼ ਮੈਡੀਕਲ ਸੈਂਟਰ ਵਿਚ 62 ਦਿਨਾਂ ਦੇ ਇਲਾਜ ਦੌਰਾਨ ਰੋਗ ਤੋਂ ਉਭਰ ਕੇ ਸਿਹਤਯਾਬ ਹੋ ਗਿਆ। ਹਸਪਤਾਲ ਨੇ ਡਿਸਚਾਰਜ ਮੌਕੇ ਉਸ ਦੇ ਹੱਥ 1.1 ਮਿਲੀਅਨ ਡਾਲਰ ਦਾ ਬਿੱਲ ਫੜਾ ਦਿੱਤਾ। ਫਲੋਰ ਨੇ ਕਿਹਾ ਕਿ ਬਿੱਲ ਵੇਖ ਕੇ ਉਸ ਨੂੰ ਆਪਣੇ ਬਚਣ ’ਤੇ ਅਫ਼ਸੋਸ ਹੁੰਦਾ ਹੈ।’
File Photo
ਦੂਜੇ ਪਾਸੇ ਅਮਰੀਕਾ ਦੇ ਚੋਟੀ ਦੇ ਸਿਹਤ ਅਧਿਕਾਰੀ ਡਾ. ਐਂਥਨੀ ਫੋਸੀ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਕੋਰੋਨਾ ਦੇ ਸੰਕਰਮ ਦਾ ਫੈਲਣਾ ਰੁਕ ਨਹੀਂ ਰਿਹਾ ਹੈ ਅਤੇ ਅਜਿਹੀ ਸਥਿਤੀ ਵਿਚ, ਵਿਦੇਸ਼ ਯਾਤਰਾ 'ਤੇ ਲਗਾਈ ਪਾਬੰਦੀ ਨੂੰ ਹਟਾਉਣ ਵਿਚ ਕਈ ਮਹੀਨੇ ਲੱਗ ਸਕਦੇ ਹਨ। ਮਾਹਿਰ ਮੰਨਦੇ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ ਇੱਥੇ ਤਾਲਾਬੰਦੀ ਵਿੱਚ ਢਿੱਲ ਦੇਣ ਤੋਂ ਬਾਅਦ ਪੈਦਾ ਹੋ ਸਕਦਾ ਹੈ।
Doctor
ਤਾਲਾਬੰਦੀ ਤੋਂ ਰਾਹਤ ਮਿਲਣ ਤੋਂ ਬਾਅਦ ਇਥੋਂ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਹੋਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਾਲ ਮਾਰਚ ਮਹੀਨੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪ, ਬ੍ਰਿਟੇਨ, ਚੀਨ ਅਤੇ ਬ੍ਰਾਜ਼ੀਲ ਤੋਂ ਅਮਰੀਕਾ ਆਉਣ ਵਾਲਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ।